ਧਰਮਿੰਦਰ ਨੇ ਮੁੜ ਫੈਨਜ਼ ਨੂੰ ਪਾਇਆ ਫਿਕਰਾਂ 'ਚ, ਟਵੀਟ ਕਰ ਲਿਖਿਆ- ਅੱਛਾ ਤੋਂ ਹਮ ਚਲਤੇ ਹੈ...

03/04/2024 5:57:23 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਾ ਇੱਕ ਟਵੀਟ ਸੋਸ਼ਲ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ, ਜਿਸ ਨੂੰ ਵੇਖ ਕੇ ਮੁੜ ਫੈਨਜ਼ ਫਿੱਕਰਾਂ 'ਚ ਪੈ ਗਏ। ਬੀਤੇ ਦਿਨੀਂ ਧਰਮਿੰਦਰ ਨੇ ਆਪਣੇ ਗਿੱਟੇ 'ਚ ਲੱਗੀ ਸੱਟ ਬਾਰੇ ਫੈਨਜ਼ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਦੀ ਪੋਸਟ ਨੇ ਫੈਨਜ਼ ਨੂੰ ਪਰੇਸ਼ਾਨ ਕਰ ਦਿੱਤਾ। ਹੁਣ ਇੱਕ ਵਾਰ ਫਿਰ ਉਨ੍ਹਾਂ ਨੇ ਬੁਝਾਰਤਾਂ 'ਚ ਗੱਲ ਕਰਦੇ ਹੋਏ ਇੱਕ ਅਜੀਬ ਪੋਸਟ ਸ਼ੇਅਰ ਕੀਤੀ ਹੈ। ਦਰਅਸਲ ਹਾਲ ਹੀ 'ਚ ਧਰਮਿੰਦਰ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਆਪਣੀ ਫ਼ਿਲਮ ਦੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਇੱਕ ਫਿਲਮ ਦੇ ਸੀਨ ਨੂੰ ਦਰਸਾਇਆ ਗਿਆ ਹੈ ਪਰ ਜਿਸ ਚੀਜ਼ ਨੇ ਲੋਕਾਂ ਨੂੰ ਹੈਰਾਨ ਕੀਤਾ ਉਹ ਸੀ ਇਸ ਦਾ ਕੈਪਸ਼ਨ। ਧਰਮਿੰਦਰ ਨੇ ਇਸ ਤਸਵੀਰ ਨਾਲ ਲਿਖਿਆ, 'ਅੱਛਾ ਤੋ ਹਮ ਚਲਤੇ ਹੈ.....।'

PunjabKesari
 
ਦੱਸ ਦਈਏ ਕਿ ਧਰਮਿੰਦਰ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਫਿਲਮੀ ਪਰਦੇ ਤੋਂ ਦੂਰ ਰਹਿ ਕੇ ਵੀ ਸੋਸ਼ਲ ਮੀਡੀਆ ਰਾਹੀਂ ਵੀ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਧਰਮਿੰਦਰ ਦਿਓਲ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਫੈਨਜ਼ ਨੂੰ ਕੁਝ ਨਾਂ ਕੁਝ ਦੱਸਦੇ ਰਹਿੰਦੇ ਹਨ। 

PunjabKesari

ਦੱਸਣਯੋਗ ਹੈ ਕਿ ਧਰਮਿੰਦਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ, ਜੋ 88 ਸਾਲ ਦੀ ਉਮਰ 'ਚ ਵੀ ਕੰਮ 'ਚ ਸਰਗਰਮ ਰਹਿੰਦੇ ਹਨ। ਪਿਛਲੇ ਸਾਲ ਉਹ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ 2024 'ਚ ਉਨ੍ਹਾਂ ਦੀ ਫ਼ਿਲਮ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਰਿਲੀਜ਼ ਹੋਈ ਸੀ। ਹੁਣ ਧਰਮਿੰਦਰ ਦੇ ਖਾਤੇ 'ਚ 2 ਹੋਰ ਫ਼ਿਲਮਾਂ ਹਨ, ਜਿਨ੍ਹਾਂ 'ਚ 'ਆਪਣੀ 2' ਅਤੇ 'ਇਕੀਸ' ਸ਼ਾਮਲ ਹਨ। ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ 'ਇਕੀਸ' 'ਚ ਧਰਮਿੰਦਰ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਨਾਲ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।

 


sunita

Content Editor

Related News