ਧਨੁਸ਼-ਐਸ਼ਵਰਿਆ ਦੇ ਤਲਾਕ ਨੂੰ ਪਿਤਾ ਨੇ ਦੱਸਿਆ ''ਇਕ ਪਰਿਵਾਰਿਕ ਝਗੜਾ'', ਬੋਲੇ- ਇਹ ਤਾਂ ਆਮ...

Thursday, Jan 20, 2022 - 12:33 PM (IST)

ਧਨੁਸ਼-ਐਸ਼ਵਰਿਆ ਦੇ ਤਲਾਕ ਨੂੰ ਪਿਤਾ ਨੇ ਦੱਸਿਆ ''ਇਕ ਪਰਿਵਾਰਿਕ ਝਗੜਾ'', ਬੋਲੇ- ਇਹ ਤਾਂ ਆਮ...

ਮੁੰਬਈ- ਸਾਊਥ ਸੁਪਰਸਟਾਰ ਧਨੁਸ਼ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਜਨੀਕਾਂਤ ਨੇ ਇਸ ਹਫ਼ਤੇ ਤਲਾਕ ਲੈ ਕੇ ਆਪਣੇ-ਆਪਣੇ ਰਸਤਿਆਂ ਨੂੰ ਵੱਖ ਕਰ ਲਿਆ ਹੈ। ਵਿਆਹ ਦੇ 18 ਸਾਲ ਬਾਅਦ ਜੋੜੇ ਦੇ ਤਲਾਕ ਦੀ ਖਬਰ ਸੁਣ ਕੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਦੋਵੇਂ ਦੇ ਅਲਗਾਵ ਦੀ ਘੋਸ਼ਣਾ ਤੋਂ ਬਾਅਦ ਸਿਤਾਰਿਆਂ ਤੋਂ ਲੈ ਕੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਉਧਰ ਹਾਲ ਹੀ 'ਚ ਸੁਪਰਸਟਾਰ ਧਨੁਸ਼ ਦੇ ਪਿਤਾ ਅਤੇ ਫਿਲਮ ਨਿਰਮਾਤਾ ਕਸਤੂਰੀ ਰਾਜਾ ਨੇ ਪੁੱਤਰ ਦਾ ਐਸ਼ਵਰਿਆ ਨਾਲ ਤਲਾਕ 'ਤੇ ਬਿਆਨ ਦਿੰਦੇ ਹੋਏ ਇਸ ਨੂੰ ਸਿਰਫ ਇਕ ਪਰਿਵਾਰਿਕ ਝਗੜਾ ਦੱਸਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਤਲਾਕ ਦੀਆਂ ਖ਼ਬਰਾਂ ਦਾ ਵੀ ਖੰਡਨ ਕਰ ਦਿੱਤਾ ਹੈ।

PunjabKesari
ਧਨੁਸ਼ ਦੇ ਪਿਤਾ ਕਸਤੂਰੀ ਨੇ ਕਿਹਾ ਕਿ ਧਨੁਸ਼ ਅਤੇ ਐਸ਼ਵਰਿਆ ਦੇ ਵਿਚਾਲੇ ਝਗੜਾ ਚੱਲ ਰਿਹਾ ਹੈ। ਜਿਵੇਂ ਕਿ ਆਮ ਪਤੀ-ਪਤਨੀ ਦੇ ਵਿਚਾਲੇ ਹੁੰਦਾ ਹੈ ਜਿਸ ਦਾ ਮਤਲੱਬ ਰਿਸ਼ਤੇ ਦਾ ਅੰਤ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜੋੜਾ ਇਸ ਸਮੇਂ ਹੈਦਰਾਬਾਦ 'ਚ ਹੈ ਅਤੇ ਮੈਂ ਦੋਵਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਕੁਝ ਸੁਝਾਅ ਦਿੱਤੇ ਹਨ।

PunjabKesari
ਦੱਸ ਦੇਈਏ ਕਿ ਸੁਪਰਸਟਾਰ ਰਜਨੀਕਾਂਤ ਦੇ ਧੀ ਐਸ਼ਵਰਿਆ ਰਜਨੀਕਾਂਤ ਅਤੇ ਧਨੁਸ਼ ਨੇ ਸੋਮਵਾਰ ਨੂੰ ਆਪਣੇ ਤਲਾਕ ਦੀ ਘੋਸ਼ਣਾ ਸੋਸ਼ਲ ਮੀਡੀਆ 'ਤੇ ਕੀਤੀ ਸੀ। ਨਾਲ ਹੀ ਐਕਸ ਜੋੜੇ ਨੇ ਉਨ੍ਹਾਂ ਦੀ ਪ੍ਰਾਈਵੈਂਸੀ ਦਾ ਧਿਆਨ ਰੱਖਣ ਦੀ ਵੀ ਅਪੀਲ ਕੀਤੀ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਧਨੁਸ਼ ਅਤੇ ਐਸ਼ਵਰਿਆ ਨੇ 18 ਨਵੰਬਰ 2004 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵਾਂ ਦੇ ਦੋ ਪੁੱਤਰ ਹੋਏ ਜਿਨ੍ਹਾਂ ਦਾ ਨਾਂ ਲਿੰਗਾ ਅਤੇ ਯਾਤਰਾ ਰਾਜਾ ਹੈ। ਐਸ਼ਵਰਿਆ ਐਕਟਿੰਗ ਦੀ ਦੁਨੀਆ ਤੋਂ ਦੂਰ ਹੈ। ਉਹ ਇਕ ਮਸ਼ਹੂਰ ਡਾਇਰੈਕਟਰ ਹੈ।


author

Aarti dhillon

Content Editor

Related News