ਹਮੇਸ਼ਾ ਲਈ ਵੱਖ ਹੋਏ ਧਨੁਸ਼-ਐਸ਼ਵਰਿਆ ਰਜਨੀਕਾਂਤ ਦੇ ਰਾਹ, ਲੋਕਾਂ ਨੇ ਕੀਤਾ ਟਰੋਲ

Thursday, Nov 28, 2024 - 10:19 AM (IST)

ਹਮੇਸ਼ਾ ਲਈ ਵੱਖ ਹੋਏ ਧਨੁਸ਼-ਐਸ਼ਵਰਿਆ ਰਜਨੀਕਾਂਤ ਦੇ ਰਾਹ, ਲੋਕਾਂ ਨੇ ਕੀਤਾ ਟਰੋਲ

ਮੁੰਬਈ- ਧਨੁਸ਼ ਅਤੇ ਐਸ਼ਵਰਿਆ ਰਜਨੀਕਾਂਤ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਸੀ ਕਿ ਦੋਵੇਂ ਇਕੱਠੇ ਨਹੀਂ ਹਨ ਅਤੇ ਤਲਾਕ ਲੈਣ ਵਾਲੇ ਹਨ। ਹੁਣ ਆਖਰਕਾਰ ਧਨੁਸ਼ ਦਾ ਰਜਨੀਕਾਂਤ ਦੀ ਧੀ ਨਾਲ ਤਲਾਕ ਹੋ ਗਿਆ ਹੈ।27 ਨਵੰਬਰ ਨੂੰ ਚੇਨਈ ਫੈਮਿਲੀ ਕੋਰਟ ਨੇ ਇਸ ਨੂੰ ਮਨਜ਼ੂਰੀ ਦਿੱਤੀ ਅਤੇ ਜੋੜਾ ਹੁਣ ਅਧਿਕਾਰਤ ਤੌਰ 'ਤੇ ਵੱਖ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਧਨੁਸ਼ ਅਤੇ ਐਸ਼ਵਰਿਆ ਦੋਵਾਂ ਦੇ ਪ੍ਰਸ਼ੰਸਕ ਉਨ੍ਹਾਂ ਦਾ ਤਲਾਕ ਨਹੀਂ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ।ਦੱਸ ਦੇਈਏ ਕਿ ਧਨੁਸ਼ ਨੇ ਕਰੀਬ 20 ਸਾਲ ਪਹਿਲਾਂ ਐਸ਼ਵਰਿਆ ਨੂੰ ਆਪਣਾ ਸਾਥੀ ਬਣਾਇਆ ਸੀ। ਰਜਨੀਕਾਂਤ ਨੇ ਧਨੁਸ਼ ਨੂੰ ਉਸ ਸਮੇਂ ਆਪਣਾ ਜਵਾਈ ਚੁਣਿਆ ਜਦੋਂ ਉਹ ਇੰਨੇ ਵੱਡੇ ਸਟਾਰ ਵੀ ਨਹੀਂ ਸਨ।

2 ਸਾਲ ਤੋਂ ਆ ਰਹੀਆਂ ਸਨ ਤਲਾਕ ਦੀਆਂ ਖਬਰਾਂ 

ਤੁਹਾਨੂੰ ਦੱਸ ਦਈਏ ਕਿ ਦੋਹਾਂ ਵਿਚਾਲੇ ਕਾਫੀ ਸਮੇਂ ਤੋਂ ਦਰਾਰ ਚੱਲ ਰਹੀ ਹੈ ਅਤੇ ਇਸ ਤਲਾਕ ਦਾ ਐਲਾਨ ਕਰੀਬ 2 ਸਾਲ ਪਹਿਲਾਂ ਯਾਨੀ 2022 'ਚ ਹੋਇਆ ਸੀ। ਦੋਵਾਂ ਨੇ ਤਲਾਕ ਲਈ ਅਰਜ਼ੀ ਵੀ ਦਾਇਰ ਕੀਤੀ ਸੀ। ਇਸ ਵਿੱਚ ਦੇਰੀ ਹੋਈ ਕਿਉਂਕਿ ਦੋਵੇਂ ਇਸ ਲਈ ਅਦਾਲਤ ਵਿੱਚ ਨਹੀਂ ਪੁੱਜੇ ਸਨ। ਹੁਣ 27 ਨਵੰਬਰ ਨੂੰ ਦੋਹਾਂ ਨੇ ਜੱਜ ਦੇ ਸਾਹਮਣੇ ਆਪਣੇ ਵੱਖ ਹੋਣ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਸ ਤੋਂ ਬਾਅਦ ਤਲਾਕ ਦਾ ਫੈਸਲਾ ਸੁਣਾਇਆ ਗਿਆ।

ਲੋਕ ਕਰ ਰਹੇ ਹਨ ਕੁਮੈਂਟ

ਇਸ ਤਲਾਕ ਦੀ ਖਬਰ 'ਤੇ ਲੋਕਾਂ 'ਚ ਅਜੀਬ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੋਈ ਕਹਿੰਦਾ ਹੈ ਕਿ ਲੋਕ 20 ਸਾਲ ਬਾਅਦ ਵੀ ਇੱਕ ਦੂਜੇ ਨੂੰ ਸਮਝ ਨਹੀਂ ਸਕੇ। ਕਿਸੇ ਨੇ ਕਿਹਾ ਕਿ ਫਿਲਮੀ ਦੁਨੀਆ ਵਿੱਚ ਤਲਾਕ ਇੱਕ ਫੈਸ਼ਨ ਹੈ। ਇੱਕ ਨੇ ਲਿਖਿਆ, ਇਨ੍ਹਾਂ ਲੋਕਾਂ ਲਈ ਰਿਸ਼ਤਿਆਂ ਦੀ ਕੋਈ ਕੀਮਤ ਨਹੀਂ ਹੈ। ਲੋਕ ਇਸ ਤਰ੍ਹਾਂ ਟ੍ਰੋਲ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਧਨੁਸ਼ ਜਾਂ ਐਸ਼ਵਰਿਆ ਰਜਨੀਕਾਂਤ ਵਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਹ ਦੋਵੇਂ ਕਦੋਂ ਸਾਹਮਣੇ ਆਉਣਗੇ ਇਹ ਦੇਖਣਾ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News