ਟੀ.ਵੀ ਦੀ ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ''ਚ ਹੋਈ ਭਰਤੀ

Tuesday, May 28, 2024 - 10:16 AM (IST)

ਟੀ.ਵੀ ਦੀ ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ''ਚ ਹੋਈ ਭਰਤੀ

ਮੁੰਬਈ (ਬਿਊਰੋ): ਟੀ.ਵੀ ਸੀਰੀਅਲ 'ਦੇਵਾਂ ਕੇ ਦੇਵ ਮਹਾਦੇਵ' ਦੀ ਮਸ਼ਹੂਰ ਅਦਾਕਾਰਾ ਪੂਜਾ ਬੈਨਰਜੀ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਦੀ ਤਬੀਅਤ ਠੀਕ ਨਹੀਂ ਹੈ, ਜਿਸ ਚਲਦੇ ਉਸ ਨੂੰ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੂਜਾ ਨੇ ਖੁਦ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ 'ਨੀ ਮੈਂ ਸੱਸ ਕੁੱਟਣੀ 2' ਫਿਲਮ ਦਾ ਮਜ਼ੇਦਾਰ ਟਾਈਟਲ ਗੀਤ ਹੋਇਆ ਰਿਲੀਜ਼

ਅਦਾਕਾਰਾ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ, ਇਸ ਕਰਕੇ ਉਸ ਨੇ ਮੈਡੀਕਲ ਹੈਲਪ ਲਈ ਹੈ। ਪੂਜਾ ਬੈਨਰਜੀ ਨੇ ਕਿਹਾ, 'ਮੈਨੂੰ ਤੇਜ਼ ਬੁਖਾਰ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਜਿਸ ਕਰਕੇ ਡਾਕਟਰਾਂ ਨੇ ਮੈਨੂੰ ਡਰਿੱਪ ਲਗਾ ਦਿੱਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗੀ।'' ਅਦਾਕਾਰਾ ਨੇ ਅੱਗੇ ਕਿਹਾ, 'ਕਮਜ਼ੋਰੀ ਅਤੇ ਬੁਖ਼ਾਰ ਤੋਂ ਇਲਾਵਾ ਮੇਰੇ ਗਲੇ 'ਚ ਵੀ ਇਨਫੈਕਸ਼ਨ ਹੋ ਗਈ ਹੈ, ਜਿਸ ਕਾਰਨ ਮੈਨੂੰ ਖਾਣ-ਪੀਣ 'ਚ ਦਿੱਕਤ ਆ ਰਹੀ ਹੈ। ਮੇਰੇ ਪਤੀ ਕੁਨਾਲ ਵਰਮਾ ਮੇਰੇ ਨਾਲ ਹਨ ਜੋ ਮੇਰੀ ਪੂਰੀ ਦੇਖਭਾਲ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Anuradha

Content Editor

Related News