ਦੇਵੋਲੀਨਾ ਨੇ ਸਾਂਝੀਆਂ ਕੀਤੀਆਂ ਬੇਬੀ ਸ਼ਾਵਰ ਦੀਆਂ ਖੂਬਸੂਰਤ ਤਸਵੀਰਾਂ

Wednesday, Oct 16, 2024 - 12:46 PM (IST)

ਮੁੰਬਈ- ਟੀ.ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਕਾਰਨ ਸੁਰਖੀਆਂ 'ਚ ਹੈ। ਜਲਦ ਹੀ ਅਦਾਕਾਰਾ ਪਤੀ ਸ਼ਾਹਨਵਾਜ਼ ਸ਼ੇਖ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ।

PunjabKesari

ਸਾਰੇ ਪ੍ਰਸ਼ੰਸਕ ਇਹ ਜਾਣਨ ਲਈ ਬਹੁਤ ਉਤਸੁਕ ਹਨ ਕਿ ਦੇਵੋਲੀਨਾ ਲੜਕੇ ਨੂੰ ਜਨਮ ਦੇਵੇਗੀ ਜਾਂ ਲੜਕੀ ਨੂੰ।ਹੁਣ ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਚੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਹੀ ਪਸੰਦ ਕਰ ਰਹੇ ਹਨ।

PunjabKesari

ਦੇਵੋਲੀਨਾ ਭੱਟਾਚਾਰਜੀ ਦੇ ਘਰ ਬੇਬੀ ਸ਼ਾਵਰ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਕਈ ਟੀਵੀ ਸੈਲੇਬਸ ਅਤੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ ਸੀ।

PunjabKesari

ਤਸਵੀਰਾਂ 'ਚ ਦੇਖਿਆ ਜਾ ਰਿਹਾ ਸੀ ਕਿ ਅਦਾਕਾਰਾ ਨੇ ਪਿੰਕ ਕਲਰ ਦੀ ਥੀਮ ਸੈਰੇਮਨੀ ਕੀਤੀ ਸੀ ਜੋ ਕਾਫੀ ਕਿਊਟ ਲੱਗ ਰਹੀ ਸੀ।

PunjabKesari

ਇਸ ਖਾਸ ਮੌਕੇ 'ਤੇ ਦੇਵੋਲੀਨਾ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਸੀ। ਇਨ੍ਹਾਂ ਸਾਰੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੇਵੋਲੀਨਾ ਦੀ ਤਾਰੀਫ਼ ਕਰ ਰਹੇ ਹਨ।

PunjabKesari

PunjabKesari


Priyanka

Content Editor

Related News