ਟੀਵੀ ਦੀ ਗੋਪੀ ਬਹੂ ਦੇਵੋਲੀਨਾ ਨੂੰ ਮਿਲਿਆ ਸੁਫ਼ਨਿਆਂ ਦਾ ਰਾਜਕੁਮਾਰ, 2022 ’ਚ ਰਚਾਏਗੀ ਵਿਆਹ

3/2/2021 10:33:14 AM

ਮੁੰਬਈ : ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਕਿਸੇ ਨਾ ਕਿਸੇ ਵਜ੍ਹਾ ਨਾਲ ਚਰਚਾ ਵਿਚ ਰਹਿੰਦੀ ਹੈ। ਅਦਾਕਾਰਾ ਬੀਤੇ ਦਿਨੀਂ ‘ਬਿੱਗ ਬੌਸ 14’ ਵਿਚ ਏਜਾਜ਼ ਖਾਨ ਦੀ ਪਰੋਕਸੀ ਦੇ ਰੂਪ ਵਿਚ ਨਜ਼ਰ ਆਈ ਸੀ। ਦੇਵੋਲੀਨਾ ਬਿੱਗ ਬੌਸ ਵਿਚ ਜ਼ਿਆਦਾ ਕੁੱਝ ਨਹੀਂ ਕਰ ਸਕੀ ਸੀ ਅਤੇ ਫਿਨਾਲੇ ਤੋਂ ਪਹਿਲਾਂ ਹੀ ਸ਼ੋਅ ਤੋਂ ਬਾਹਰ ਹੋ ਗਈ ਸੀ ਪਰ ਜਾਂਦੇ ਸਮੇਂ ਉਸਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਜਿਹਾ ਖੁਲਾਸਾ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਖੁਸ਼ ਹਨ। ਸ਼ੋਅ ਦੌਰਾਨ ਦੇਵੋਲੀਨਾ ਨੇ ਦੱਸਿਆ ਕਿ ਉਹ ਰਿਲੇਸ਼ਨਸ਼ਿਪ ਵਿੱਚ ਹੈ। ਹੁਣ ਅਦਾਕਾਰਾ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਅਤੇ 2022 ਵਿਚ ਵਿਆਹ ਕਰਨ ਨੂੰ ਲੈ ਕੇ ਖ਼ੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ:  ਜਾਵੇਦ ਅਖ਼ਤਰ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿਚ ਕੰਗਨਾ ਰਣੌਤ ਖ਼ਿਲਾਫ਼ ਵਾਰੰਟ ਜਾਰੀ

PunjabKesari

ਇਸ ਬਾਰੇ ਵਿਚ ਗੱਲ ਕਰਦੇ ਹੋਏ ਦੇਵੋਲੀਨਾ ਨੇ ਕਿਹਾ, ‘ਬਿੱਗ ਬੌਸ’ ਵਿਚ ਐਂਟਰੀ ਕਰਨ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਰਿਸ਼ਤੇ ਨੂੰ ਅੱਗੇ ਲੈ ਕੇ ਜਾਵਾਂਗੀ। ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਵਿਚ ਪਬਲਿਕ ਵਿਚ ਜ਼ਿਆਦਾ ਗੱਲਬਾਤ ਕਰਨਾ ਪਸੰਦ ਨਹੀਂ ਕਰਦੀ। ਮੇਰਾ ਮੰਨਣਾ ਹੈ ਕਿ ਰਿਸ਼ਤੇ ਵਿਚ ਆਪਸੀ ਸਮਝ ਦਾ ਹੋਣਾ ਜ਼ਰੂਰੀ ਹੈ। ਅਸੀਂ ਇਕ-ਦੂਜੇ ਨਾਲ ਇੰਜੁਆਏ ਕਰਦੇ ਹਾਂ।’

ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਪੰਜਾਬੀ ਗਾਇਕ ਸੁੱਖ ਖਰੌੜ

ਪ੍ਰੇਮੀ ਦੇ ਬਾਰੇ ਵਿਚ ਪੁੱਛਣ ’ਤੇ ਦੇਵੋਲੀਨਾ ਨੇ ਕਿਹਾ, ‘ਮੈਂ ਬੁਰੀ ਨਜ਼ਰ ਵਰਗੀਆਂ ਚੀਜਾਂ ’ਤੇ ਭਰੋਸਾ ਕਰਦੀ ਹਾਂ। ਇਹੀ ਕਾਰਨ ਹੈ ਕਿ ਜ਼ਿਆਦਾ ਡਿਟੇਲਸ ਸਾਂਝੀ ਨਹੀਂ ਕਰਾਂਗੀ। ਹਾਂ, ਇੰਨਾ ਜ਼ਰੂਰ ਕਹਾਂਗੀ ਕਿ ਜੇਕਰ ਸਭ ਕੁੱਝ ਠੀਕ ਰਿਹਾ ਤਾਂ 2022 ਸਾਲਾ ਵੈਡਿਗ ਯੀਅਰ ਹੋ ਸਕਦਾ ਹੈ।’

ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਦੀ ਹੋਈ ਗੋਦ ਭਰਾਈ, ਤਸਵੀਰਾਂ ਆਈਆਂ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor cherry