ਫ਼ਿਲਮ ‘ਰਕਸ਼ਾ ਬੰਧਨ’ ਦੇ ਬਾਈਕਾਟ ਦੀ ਉੱਠੀ ਮੰਗ, ਅਕਸ਼ੈ ਨੇ ਕਿਹਾ- ‘ਇਹ ਆਜ਼ਾਦ ਦੇਸ਼ ਹੈ, ਕੋਈ ਜੋ ਚਾਹੇ ਕਰ ਸਕਦਾ ਹੈ’
Tuesday, Aug 09, 2022 - 02:16 PM (IST)
ਬਾਲੀਵੁੱਡ ਡੈਸਕ- ਸੁਪਰਸਟਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੀ ਫ਼ਿਲਮ ‘ਰਕਸ਼ਾ ਬੰਧਨ’ ਨੂੰ ਲੈ ਕੇ ਸੁਰਖੀਆਂ ’ਚ ਹਨ। ਫ਼ਿਲਮ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ‘ਰਕਸ਼ਾ ਬੰਧਨ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਇਸ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। #BoycottRakshaBandhan ਸੋਸ਼ਲ ਮੀਡੀਆ ’ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪਤੀ-ਪਤਨੀ ਦੇ ਰਿਸ਼ਤੇ ਦੀ ਗਵਾਹੀ ਦਿੰਦੀ ਤਸਵੀਰ, ਫ਼ਿਰ ਤੋਂ ਇਕ-ਦੂਜੇ ਦੇ ਨੇੜੇ ਆਏ ਚਾਰੂ-ਰਾਜੀਵ
ਅਜਿਹੇ ’ਚ ਅਕਸ਼ੈ ਕੁਮਾਰ ਨੇ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਨਫ਼ਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਫ਼ਿਲਮਾਂ ਭਾਰਤ ਦੀ ਆਰਥਿਕਤਾ ਦੀ ਮਦਦ ਕਰਦੀਆਂ ਹਨ। ਇਸ ਲਈ ਇਨ੍ਹਾਂ ਨਾਲ ਅਜਿਹਾ ਨਾ ਕੀਤਾ ਜਾਵੇ।
ਅਕਸ਼ੈ ਕੁਮਾਰ ਹਾਲ ਹੀ ’ਚ ਕੋਲਕਾਤਾ ’ਚ ਆਉਂਣ ਵਾਲੀ ਫ਼ਿਲਮ ‘ਰਕਸ਼ਾ ਬੰਧਨ’ ਦੀ ਪ੍ਰਮੋਸ਼ਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ‘ਰਕਸ਼ਾ ਬੰਧਨ ਦਾ ਬਾਈਕਾਟ’ ਟ੍ਰੈਂਡ ’ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਇਕ ਆਜ਼ਾਦ ਦੇਸ਼ ਹੈ, ਇੱਥੇ ਕੋਈ ਵੀ ਜੋ ਚਾਹੇ ਕਰ ਸਕਦਾ ਹੈ, ਜਿਵੇਂ ਕਿ ਮੈਂ ਹੁਣੇ ਕਿਹਾ ਕਿ ਇਹ ਇਕ ਆਜ਼ਾਦ ਦੇਸ਼ ਹੈ ਅਤੇ ਹਰ ਕੋਈ ਜੋ ਚਾਹੇ ਕਰ ਸਕਦਾ ਹੈ, ਪਰ ਇਹ ਸਭ ਭਾਰਤ ਦੀ ਆਰਥਿਕਤਾ ’ਚ ਮਦਦ ਕਰਦਾ ਹੈ, ਅਸੀਂ ਸਭ ਤੋਂ ਵੱਡਾ ਅਤੇ ਮਹਾਨ ਦੇਸ਼ ਬਣਨ ਦੀ ਕਗਾਰ ’ਤੇ ਹਾਂ, ਮੈਂ ਟਰੋਲ ਕਰਨ ਵਾਲਿਆਂ ਅਤੇ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਇਸ ’ਚ ਨਾ ਆਓ।’
ਇਹ ਵੀ ਪੜ੍ਹੋ : ਤਾਪਸੀ ਪੰਨੂ ਦੀ ਫ਼ੋਟੋਗ੍ਰਾਫ਼ਰ ਨਾਲ ਹੋਈ ਬਹਿਸ, ਹੱਥ ਜੋੜ ਕੇ ਕਿਹਾ- ‘ਐਕਟਰ ਹਮੇਸ਼ਾ ਗਲਤ ਹੁੰਦੇ ਹਨ’
ਅਕਸ਼ੈ ਇਸ ਫ਼ਿਲਮ ਦੀ ਪ੍ਰਮੋਸ਼ਨ ’ਚ ਰੁਝੇ ਹੋਏ ਹਨ। ਫ਼ਿਲਮ ‘ਰਕਸ਼ਾ ਬੰਧਨ’ 11 ਅਗਸਤ ਨੂੰ ਰਿਲੀਜ਼ ਹੋਵੇਗੀ। ਹਾਲ ਹੀ ’ਚ ਅਦਾਕਾਰ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦੇ ਲਿਖਿਆ ਕਿ ਟੀਮ ਰਕਸ਼ਾ ਬੰਧਨ ਕੋਲਕਾਤਾ ਲਈ ਰਵਾਨਾ, ਫ਼ਿਰ ਲਖਨਊ ਅਤੇ ਫ਼ਿਰ ਦਿੱਲੀ ਜਾਵਾਂਗੇ, ਇਮਾਨਦਾਰੀ ਨਾਲ ਫ਼ਿਲਮ ਬਣਾਉਣਾ ਆਸਾਨ ਕੰਮ ਹੈ ਪਰ ਪ੍ਰਮੋਸ਼ਨ ਬੱਚਿਆਂ ਦੀ ਜਾਣ ਲੈ ਲੈਂਦੇ ਹਨ।’