ਕੰਗਨਾ ਖ਼ਿਲਾਫ਼ ਅਦਾਲਤ ਪਹੁੰਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕੀਤੀ FIR ਦਰਜ ਕਰਨ ਦੀ ਮੰਗ

Wednesday, Mar 10, 2021 - 05:17 PM (IST)

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਖ਼ੁਦ ਨਾਲ ਜੁੜੇ ਵਿਵਾਦਾਂ ਅਤੇ ਬਿਆਨਬਾਜ਼ੀ ਲਈ ਜ਼ਿਆਦਾ ਚਰਚਾ ’ਚ ਰਹਿੰਦੀ ਹੈ। ਕਿਸਾਨ ਅੰਦੋਲਨ ’ਤੇ ਕੰਗਨਾ ਦੇ ਵਿਵਾਦਿਤ ਟਵੀਟ ਅਤੇ ਬਿਆਨਬਾਜ਼ੀ ਉਸ ਦਾ ਪਿੱਛਾ ਨਹੀਂ ਛੱਡ ਰਹੇ ਹਨ। ਕਈ ਸ਼ਿਕਾਇਤਾਂ ਅਤੇ ਐੱਫ.ਆਰ.ਆਈ. ਹੋਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਗਨਾ ਦੇ ਖ਼ਿਲਾਫ਼ ਅਦਾਲਤ ਪਹੁੰਚੀ ਅਤੇ ਕਿਸਾਨ ਅੰਦੋਲਨ ’ਤੇ ਕੀਤੇ ਗਏ ਵਿਵਾਦਿਤ ਬਿਆਨਾਂ ਲਈ ਉਸ ’ਤੇ ਐੱਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ। ਹੁਣ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਰਜ ਸ਼ਿਕਾਇਤ ’ਤੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਪੁਲਸ ਨੂੰ ਐਕਸ਼ਨ ਟੇਕਨ ਰਿਪੋਰਟ (ਏ.ਟੀ.ਆਰ.) ਫਾਈਲ ਕਰਨ ਦਾ ਆਦੇਸ਼ ਦਿੱਤਾ ਹੈ।

PunjabKesari

PunjabKesari
ਅਦਾਲਤ ਨੇ ਪੁਲਸ ਨੂੰ ਕਿਹਾ ਕਿ ਉਹ 24 ਅਪ੍ਰੈਲ ਤੱਕ ਦੱਸੇ ਕਿ ਇਸ ਕੇਸ ’ਚ ਕੀ-ਕੀ ਹੋਇਆ ਹੈ। ਦਿੱਲੀ ਨੇ ਨਾਰਥ ਐਵੇਨਿਊ ਥਾਣੇ ਨੂੰ ਕੋਰਟ ਵੱਲੋਂ ਇਹ ਆਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਸੁਣਵਾਈ ਦੌਰਾਨ ਪਟੀਸ਼ਨਕਰਤਾ ਮਨਜਿੰਦਰ ਸਿਰਸਾ ਦੇ ਵਕੀਲ ਤੋਂ ਪੁੱਛਿਆ ਕਿ ਜੇਕਰ ਕਿਸੇ ਨੇ ਸੋਸ਼ਲ ਮੀਡੀਆ ’ਤੇ ਕੁਝ ਕਿਹਾ ਹੈ ਤਾਂ ਉਹ ਤੁਹਾਡੇ ਲਈ ਇੰਨਾ ਜ਼ਰੂਰੀ ਕਿਉਂ ਹੈ? ਕਿੰਨੇ ਲੋਕ ਸਾਡੇ ਦੇਸ਼ ’ਚ ਟਵਿੱਟਰ ਦੀ ਵਰਤੋਂ ਕਰਦੇ ਹਨ। ਇਸ ’ਤੇ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਜੇਕਰ ਕੰਗਨਾ ਰਣੌਤ ਕੁਝ ਟਵੀਟ ਕਰਦੀ ਹੈ ਤਾਂ ਉਹ ਮੀਡੀਆ ’ਚ ਵੀ ਪ੍ਰਕਾਸ਼ਿਤ ਹੁੰਦਾ ਹੈ। ਅਜਿਹੇ ’ਚ ਕੰਗਨਾ ਵੱਲੋਂ ਦਿੱਤਾ ਗਿਆ ਅਜਿਹਾ ਬਿਆਨ ਫਿਰਕੂ ਤਣਾਅ ਬਣ ਸਕਦਾ ਹੈ। 

PunjabKesari
ਜਾਣੋ ਕੀ ਕਿਹਾ ਸੀ ਕੰਗਨਾ ਨੇ?
ਕੰਗਨਾ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਸੀ ਅਤੇ ਅੰਦੋਲਨ ’ਚ ਸ਼ਾਮਲ ਇਕ ਬਜ਼ੁਰਗ ’ਤੇ ਬੇਹੱਦ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਕੰਗਨਾ ਨੇ ਬਜ਼ੁਰਗ ਬੀਬੀ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ 100-100 ਰੁਪਏ ’ਚ ਇਹ ਬਜ਼ੁਰਗ ਬੀਬੀਆਂ ਅੰਦੋਲਨ ’ਚ ਸ਼ਾਮਲ ਹੋ ਰਹੀਆਂ ਸਨ। ਹਾਲਾਂਕਿ ਕੰਗਨਾ ਨੇ ਆਪਣੇ ਕਈ ਟਵੀਟ ਬਾਅਦ ’ਚ ਡਿਲੀਟ ਕਰ ਦਿੱਤੇ ਜਦੋਂਕਿ ਉਸ ਦੇ ਕੁਝ ਇਤਰਾਜ਼ਯੋਗ ਟਵੀਟਸ ਨੂੰ ਟਵਿਟਰ ਨੇ ਹੀ ਡਿਲੀਟ ਕਰ ਦਿੱਤਾ ਸੀ। ਦੱਸ ਦੇਈਏ ਕਿ ਹੁਣ ਇਸ ਮਾਮਲੇ ’ਚ ਸੁਣਵਾਈ 24 ਅਪ੍ਰੈਲ ਨੂੰ ਕੀਤੀ ਜਾਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News