ਦੀਪਿਕਾ- ਰਣਵੀਰ ਸਿੰਘ ਪੁੱਜੇ ਸਿੱਧੀਵਿਨਾਇਕ ਮੰਦਰ, ਕੀਤੇ ਬੱਪਾ ਦੇ ਦਰਸ਼ਨ

Saturday, Sep 07, 2024 - 10:14 AM (IST)

ਦੀਪਿਕਾ- ਰਣਵੀਰ ਸਿੰਘ ਪੁੱਜੇ ਸਿੱਧੀਵਿਨਾਇਕ ਮੰਦਰ, ਕੀਤੇ ਬੱਪਾ ਦੇ ਦਰਸ਼ਨ

ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਮਾਂ ਬਣਨ ਜਾ ਰਹੀ ਹੈ। ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਡਿਲੀਵਰੀ ਦੀ ਮਿਤੀ 28 ਸਤੰਬਰ ਹੈ, ਜੋ ਕਿ ਰਣਬੀਰ ਕਪੂਰ ਦਾ ਜਨਮਦਿਨ ਹੈ। ਹਾਲਾਂਕਿ ਕੁਝ ਵੀ ਪੁਸ਼ਟੀ ਨਹੀਂ ਹੈ। ਫਿਲਹਾਲ ਉਹ ਪਤੀ ਰਣਵੀਰ ਸਿੰਘ ਨਾਲ ਮੰਦਰ ਪਹੁੰਚੀ ਹੈ। ਜਿੱਥੋਂ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ।

PunjabKesari

ਹਰ ਕੋਈ ਉਨ੍ਹਾਂ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ।ਦੀਪਿਕਾ ਪਾਦੂਕੋਣ ਨੇ ਫਰਵਰੀ ਦੇ ਅੰਤ 'ਚ ਆਪਣੀ ਪ੍ਰੈਗਨੈਂਸੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਸੀ। ਜਿੱਥੇ ਹਰ ਕੋਈ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਅੰਦਾਜ਼ਾ ਲਗਾ ਰਿਹਾ ਸੀ। ਜੋੜੇ ਨੇ ਸਾਰਿਆਂ ਦੇ ਮੂੰਹ ਬੰਦ ਕਰ ਦਿੱਤਾ ਸੀ। ਇੰਨਾ ਹੀ ਨਹੀਂ ਲੋਕਾਂ ਨੇ ਉਸ ਦੇ ਬੇਬੀ ਬੰਪ 'ਤੇ ਵੀ ਉਂਗਲ ਉਠਾਈ। ਪਰ ਅਦਾਕਾਰਾ ਨੇ ਆਪਣੇ ਮੈਟਰਨਿਟੀ ਸ਼ੂਟ ਨੂੰ ਸ਼ੇਅਰ ਕਰਕੇ ਟ੍ਰੋਲਸ ਨੂੰ ਚੁੱਪ ਕਰਾ ਦਿੱਤਾ।

PunjabKesari

ਹੁਣ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੀ ਹੈ। ਕਿਉਂਕਿ ਗਣੇਸ਼ ਚਤੁਰਥੀ ਦਾ ਸਮਾਂ 6 ਸਤੰਬਰ ਨੂੰ ਦੁਪਹਿਰ 3 ਵਜੇ ਤੋਂ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਜੋੜਾ ਬੱਪਾ ਦੇ ਦਰਸ਼ਨ ਕਰਨ ਲਈ ਮੁੰਬਈ ਦੇ ਮਸ਼ਹੂਰ ਸਿੱਧਵਿਨਾਇਕ ਮੰਦਰ ਪਹੁੰਚੇ ਹਨ।

PunjabKesari

ਇਸ ਦੌਰਾਨ ਰਣਵੀਰ ਸਿੰਘ ਆਫ ਵ੍ਹਾਈਟ ਕੁੜਤਾ-ਪਜਾਮਾ 'ਚ ਨਜ਼ਰ ਆਏ। ਉਥੇ ਹੀ ਦੀਪਿਕਾ ਪਾਦੂਕੋਣ ਹਰੇ ਰੰਗ ਦੀ ਬਨਾਰਸੀ ਸਿਲਕ ਸਾੜ੍ਹੀ 'ਚ ਨਜ਼ਰ ਆਈ।

PunjabKesari

ਇਸ ਦੌਰਾਨ ਦੋਵੇਂ ਨੰਗੇ ਪੈਰੀਂ ਸਨ। ਉਹ ਰਸਤੇ 'ਚ ਮਿਲੇ ਪ੍ਰਸ਼ੰਸਕਾਂ ਨੂੰ ਵੀ ਵਧਾਈ ਦੇ ਰਹੀ ਸੀ। ਹਾਲਾਂਕਿ ਉਹ ਇਕੱਲੀ ਨਹੀਂ ਸੀ। ਉਸ ਦਾ ਪੂਰਾ ਪਰਿਵਾਰ ਉਸ ਦੇ ਨਾਲ ਸੀ। ਦੋਵਾਂ ਦੇ ਮਾਤਾ-ਪਿਤਾ ਨੂੰ ਵੀ ਦੇਖਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News