ਡਿਲੀਵਰੀ ਤੋਂ ਬਾਅਦ ਦੀਪਿਕਾ-ਰਣਵੀਰ ਨੇ ਪੋਸਟ ਕੀਤੀ ਸਾਂਝੀ, ਸਿਤਾਰਿਆਂ ਨੇ ਲੁਟਾਇਆ ਪਿਆਰ

Monday, Sep 09, 2024 - 09:34 AM (IST)

ਡਿਲੀਵਰੀ ਤੋਂ ਬਾਅਦ ਦੀਪਿਕਾ-ਰਣਵੀਰ ਨੇ ਪੋਸਟ ਕੀਤੀ ਸਾਂਝੀ, ਸਿਤਾਰਿਆਂ ਨੇ ਲੁਟਾਇਆ ਪਿਆਰ

ਮੁੰਬਈ- ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਮਾਤਾ-ਪਿਤਾ ਬਣ ਗਏ ਹਨ। ਜੋੜੇ ਦੇ ਘਰ 8 ਸਤੰਬਰ ਨੂੰ ਇੱਕ ਬੇਟੀ ਨੇ ਜਨਮ ਲਿਆ ਸੀ। ਪਿਤਾ ਬਣਨ ਦੇ ਕੁਝ ਸਮੇਂ ਬਾਅਦ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਅਤੇ ਦੋਸਤਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ। ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਇਹ ਖੁਸ਼ਖਬਰੀ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ੀ ਨਾਲ ਭਰ ਗਏ ਹਨ। ਜੋੜੇ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ।ਅਰਜੁਨ ਕਪੂਰ, ਗੌਹਰ ਖਾਨ, ਪੂਜਾ ਹੇਗੜੇ, ਹਾਰਦਿਕ ਪੰਡਯਾ, ਮਲਾਇਕਾ ਅਰੋੜਾ, ਪਰਿਣੀਤੀ ਚੋਪੜਾ, ਆਥੀਆ ਸ਼ੈੱਟੀ, ਸੁਨੀਲ ਗਰੋਵਰ, ਮਹੀਪ ਕਪੂਰ, ਵਿਸ਼ਾਲ ਡਡਲਾਨੀ ਵਰਗੇ ਮਨੋਰੰਜਨ ਜਗਤ ਦੇ ਕਈ ਵੱਡੇ ਨਾਮਾਂ ਨੇ ਇਸ ਜੋੜੀ ਨੂੰ ਵਧਾਈ ਦਿੱਤੀ ਹੈ। ਰਣਵੀਰ ਸਿੰਘ ਨੇ ਆਪਣੀ ਪੋਸਟ 'ਚ ਲਿਖਿਆ, '8.9.2024 ਨੂੰ ਬੇਬੀ ਗਰਲ ਦਾ ਸੁਆਗਤ ਹੈ। ਦੀਪਿਕਾ ਅਤੇ ਰਣਵੀਰ।

PunjabKesari

 

ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਅਰਜੁਨ ਕਪੂਰ ਨੇ ਲਿਖਿਆ, 'ਲਕਸ਼ਮੀ ਆਈ ਹੈ, ਰਾਣੀ ਆ ਗਈ ਹੈ!!! , ਸ਼ਰਵਰੀ ਵਾਘ ਨੇ ਦਿਲ ਦੇ ਇਮੋਜੀ ਨਾਲ ਜੋੜੀ ਨੂੰ ਵਧਾਈ ਦਿੱਤੀ ਹੈ। ਮਲਾਇਕਾ ਅਰੋੜਾ ਨੇ ਵੀ ਜੋੜੀ ਨੂੰ ਵਧਾਈ ਦਿੱਤੀ। ਅਨੰਨਿਆ ਪਾਂਡੇ ਵੀ ਜਜ਼ਬਾਤਾਂ 'ਤੇ ਕਾਬੂ ਨਾ ਰੱਖ ਸਕੀ ਅਤੇ ਲਿਖਿਆ, 'ਬੇਬੀ ਗਰਲ! ਵਧਾਈਆਂ'।

ਸਿਤਾਰਿਆਂ ਨੇ ਲੁਟਾਇਆ ਪਿਆਰ
ਰਾਜਕੁਮਾਰ ਰਾਓ ਨੇ ਵੀ ਜੋੜੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਰਣਵੀਰ ਦੀ ਪੋਸਟ 'ਤੇ ਲਿਖਿਆ, 'ਦਿਲੋਂ ਵਧਾਈਆਂ। ਮੈਂ ਤੁਹਾਡੇ ਦੋਵਾਂ ਲਈ ਬਹੁਤ ਖੁਸ਼ ਹਾਂ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਰਣਵੀਰ ਸਿੰਘ ਦੀ ਕੋ-ਸਟਾਰ ਆਲੀਆ ਭੱਟ ਨੇ ਵੀ ਇਸ ਜੋੜੀ 'ਤੇ ਕਾਫੀ ਪਿਆਰ ਦਿਖਾਇਆ ਹੈ।ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੂੰ ਵਧਾਈ ਦਿੰਦੇ ਹੋਏ ਪ੍ਰਿਯੰਕਾ ਚੋਪੜਾ ਨੇ ਵੀ ਉਨ੍ਹਾਂ ਦੀ ਬੇਟੀ 'ਤੇ ਢੇਰ ਸਾਰੇ ਪਿਆਰ ਦੀ ਵਰਖਾ ਕੀਤੀ ਹੈ। ਪ੍ਰਿਅੰਕਾ ਨੇ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਜੀਰਾਵ ਮਸਤਾਨੀ' 'ਚ ਇਸ ਜੋੜੀ ਨਾਲ ਕੰਮ ਕੀਤਾ ਸੀ। ਇਸ ਫਿਲਮ ‘ਚ ਉਹ ਕਾਸ਼ੀਬਾਈ ਦੇ ਕਿਰਦਾਰ 'ਚ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News