ਦੀਪਿਕਾ ਚਾਹੁੰਦੀ ਤਾਂ ਹੈ ਪਰ ਕਾਹਲ ਨਹੀਂ ਇਸ ਕੰਮ ਦੀ

Thursday, Dec 10, 2015 - 12:07 PM (IST)

ਮੁੰਬਈ (ਯੂ.ਐੱਨ.ਆਈ.) : ਡਿੰਪਲ ਗਰਲ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਚੰਗੀ ਪੇਸ਼ਕਸ਼ ਮਿਲਣ ''ਤੇ ਉਹ ਹਾਲੀਵੁੱਡ ਦੀਆਂ ਫਿਲਮਾਂ ''ਚ ਕੰਮ ਕਰ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਹਾਲੀਵੁੱਡ ''ਚ ਜਾਣ ਦੀ ਕੋਈ ਕਾਹਲ ਨਹੀਂ ਅਤੇ ਨਾ ਹੀ ਉਹ ਇਸ ਦੇ ਲਈ ਬੇਚੈਨ ਹੈ ਪਰ ਜੇਕਰ ਉਸ ਨੂੰ ਕੋਈ ਚੰਗੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਹਾਲੀਵੁੱਡ ਦੀਆਂ ਫਿਲਮਾਂ ਵਿਚ ਕੰਮ ਜ਼ਰੂਰ ਕਰੇਗੀ।


Related News