ਅਦਾਕਾਰਾ ਦੀਪਿਕਾ ਪਾਦੂਕੋਣ ਮੁੜ ਕਰੇਗੀ ਦੇਸ਼ ਦਾ ਨਾਂ ਰੋਸ਼ਨ

Tuesday, Feb 13, 2024 - 12:26 PM (IST)

ਅਦਾਕਾਰਾ ਦੀਪਿਕਾ ਪਾਦੂਕੋਣ ਮੁੜ ਕਰੇਗੀ ਦੇਸ਼ ਦਾ ਨਾਂ ਰੋਸ਼ਨ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਪਿਛਲੇ ਸਾਲ ਲਾਸ ਏਂਜਲਸ 'ਚ ਹੋਏ '95ਵੇਂ ਅਕੈਡਮੀ ਐਵਾਰਡਜ਼' ਦੌਰਾਨ ਪੇਸ਼ਕਾਰ ਬਣ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਦੀਪਿਕਾ ਨੇ ਆਸਕਰ ਸਟੇਜ 'ਤੇ 'ਆਰ. ਆਰ. ਆਰ' ਦੇ ਗੀਤ 'ਨਟੂ ਨਾਟੂ' ਲਈ ਆਸਕਰ ਅਨਾਉਂਸਮੈਂਟ ਪ੍ਰਜ਼ੈਟ ਕੀਤੀ ਸੀ। ਹੁਣ ਇੱਕ ਵਾਰ ਫਿਰ ਅਦਾਕਾਰਾ ਨੂੰ ਆਪਣੇ ਦੇਸ਼ 'ਚ ਪ੍ਰਸਿੱਧੀ ਲਿਆਉਣ ਦਾ ਮੌਕਾ ਮਿਲਿਆ ਹੈ। ਇਸ ਵਾਰ ਦੀਪਿਕਾ 'ਬਾਫਟਾ ਐਵਾਰਡਜ਼ 2024' 'ਚ ਪੇਸ਼ਕਾਰ ਵਜੋਂ ਹਿੱਸਾ ਲਵੇਗੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ, ਕਿਹਾ- ਕਿਸਾਨਾਂ ਨਾਲ ਪੁਲਸ ਨੂੰ ਵੀ ਛਕਾਵਾਂਗੇ ਲੰਗਰ

ਬਾਫਟਾ ਐਵਾਰਡ 'ਚ ਪ੍ਰੈਜੇਂਟੇਟਰ ਹੋਵੇਗੀ ਦੀਪਿਕਾ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਫਟਾ ਐਵਾਰਡ 2024 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ 19 ਫਰਵਰੀ ਨੂੰ ਲੰਡਨ ਦੇ ਰਾਇਲ ਫੈਸਟੀਵਲ ਹਾਲ 'ਚ ਹੋਵੇਗਾ, ਜਿਸ ਦਾ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ, ਇਸ ਵਾਰ ਦੀਪਿਕਾ ਬਾਫਟਾ ਐਵਾਰਡਜ਼ 2024 'ਚ ਪੇਸ਼ਕਾਰ ਵਜੋਂ ਹਿੱਸਾ ਲਵੇਗੀ। ਇਸ ਐਵਾਰਡ ਸ਼ੋਅ 'ਚ ਅਦਾਕਾਰਾ David Beckham ਤੋਂ ਲੈ ਕੇ ਦੁਆ ਲਿਪਾ ਵਰਗੇ ਮਸ਼ਹੂਰ ਸਿਤਾਰਿਆਂ ਨਾਲ ਸ਼ਿਰਕਤ ਕਰੇਗੀ।

ਇਹ ਕਲਾਕਾਰ ਬਣਨਗੇ ਐਵਾਰਡਜ਼ ਸ਼ੋਅ ਦਾ ਸ਼ਿੰਗਾਰ
ਦੀਪਿਕਾ ਤੋਂ ਇਲਾਵਾ 'ਬ੍ਰਿਜਰਟਨ' ਫੇਮ ਐਡਜੋਆ ਐਂਡੋਹ, 'ਵੋਨਕਾ' ਹਿਊਗ ਗ੍ਰਾਂਟ ਅਤੇ 'ਐਮਿਲੀ ਇਨ ਪੈਰਿਸ' ਸਟਾਰ ਲਿਲੀ ਕੋਲਿਨਸ, 'ਦਿ ਕਰਾਊਨ' ਸਟਾਰ ਐਮਾ ਕੋਰਿਨ ਅਤੇ ਗਿਲਿਅਨ ਐਂਡਰਸਨ, ਹਿਮੇਸ਼ ਪਟੇਲ ਅਤੇ ਇਦਰੀਸ ਐਲਬਾ ਇਸ ਐਵਾਰਡ ਦੇ ਮੰਚ 'ਤੇ ਸ਼ਾਮਲ ਹੋਣਗੇ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿਹੜੀ ਸੈਲੀਬ੍ਰਿਟੀ ਕਿਸ ਸ਼੍ਰੇਣੀ ਲਈ ਟਰਾਫੀ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਨੇ ਭਗਵਾਨ ਸ਼ਿਵ ਜੀ ਨੂੰ ਚੜ੍ਹਾਇਆ ਦੁੱਧ ਤੇ ਤੁਲਸੀ ਨੂੰ ਜਲ, ਵੇਖੋ ਜਲਸਾ ਦੇ ਮੰਦਰ ਦੀਆਂ ਤਸਵੀਰਾਂ

ਦੀਪਿਕਾ ਦੇ ਆਉਣ ਵਾਲੇ ਪ੍ਰਾਜੈਕਟ
ਦੀਪਿਕਾ ਪਾਦੂਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਰਿਤਿਕ ਰੋਸ਼ਨ ਨਾਲ ਫ਼ਿਲਮ 'ਫਾਈਟਰ' 'ਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਪ੍ਰਭਾਸ ਨਾਲ 'Kalki 2898 AD' 'ਚ ਨਜ਼ਰ ਆਵੇਗੀ। ਇਸ 'ਚ ਅਮਿਤਾਭ ਬੱਚਨ ਅਤੇ ਕਮਲ ਹਾਸਨ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਸ ਕੋਲ ਰੋਹਿਤ ਸ਼ੈੱਟੀ ਦੀ 'ਸਿੰਘਮ ਅਗੇਨ' ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News