ਦੀਪਿਕਾ ਪਾਦੁਕੋਣ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬਲੈਕ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ
Friday, Aug 05, 2022 - 11:11 AM (IST)
ਮੁੰਬਈ- ਅਦਾਕਾਰਾ ਦੀਪਿਕਾ ਪਾਦੁਕੋਣ ਬਾਲੀਵੁੱਡ ਇੰਡਸਟਰੀ ਦੀ ਏ-ਲਿਸਟ ਹਸੀਨਾਵਾਂ ’ਚੋਂ ਇਕ ਹੈ। ਉਸਦੇ ਕਰੀਅਰ ਦੀ ਕਹਾਣੀ ਇਕ ਅਜਿਹੀ ਅਦਾਕਾਰਾ ਹੈ, ਜਿਸਨੇ ਟੀ.ਵੀ ਵਿਗਿਆਪਨਾਂ ’ਚ ਕੰਮ ਕਰਨ ਤੋਂ ਬਾਅਦ ਕੰਨੜ ਫ਼ਿਲਮਾਂ ਤੋਂ ਮਾਡਲਿੰਗ ਕਰਨ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਓਮ ਸ਼ਾਂਤੀ ਓਮ’ ਨਾਲ ਬਾਲੀਵੁੱਡ ’ਚ ਸ਼ੁਰੂਆਤ ਕੀਤੀ।
ਅਦਾਕਾਰੀ ਦੇ ਨਾਲ ਦੀਪਿਕਾ ਆਪਣੀ ਲੁੱਕ ਨਾਲ ਵੀ ਪ੍ਰਸ਼ੰਸਕਾਂ ਨੂੰ ਦੀਵਾਨਾ ਕਰਦੀ ਰਹਿੰਦੀ ਹੈ। ਦੀਪਿਕਾ ਪਾਦੁਕੋਣ ਹਰ ਇਕ ਪਹਿਰਾਵੇ ’ਚ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ। ਅਦਾਕਾਰਾ ਦੀ ਲੁੱਕ ਹਮੇਸ਼ਾ ਐਕਟਿਵ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ : ਤੇਜ਼ਸਵੀ ਪ੍ਰਕਾਸ਼ ਦਾ ਬੋਲਡ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਤੇ ਸ਼ਾਨਦਾਰ ਪੋਜ਼ (ਦੇਖੋ ਤਸਵੀਰਾਂ)
ਇਕ ਵਾਰ ਫ਼ਿਰ ਦੀਪਿਕਾ ਦਾ ਖੂਬਸੂਰਤ ਲੁੱਕ ’ਚ ਦੇਖਿਆ ਗਿਆ ਹੈ।ਵੀਰਵਾਰ ਰਾਤ ਨੂੰ ਦੀਪਿਕਾ ਨੂੰ ਇਕ ਇਵੈਂਟ ’ਚ ਦੇਖਿਆ ਗਿਆ, ਜਿੱਥੇ ਅਦਾਕਾਰਾ ਦੀ ਲੁੱਕ ਦੇਖਣ ਯੋਗ ਸੀ।
ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਬਲੈਕ ਕਲਰ ਦੀ ਸ਼ਿਮਰੀ ਸਾੜ੍ਹੀ ’ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਸੀ। ਅਦਾਕਾਰਾ ਨੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਹੀਲ ਪਾਈ ਹੋਈ ਹੈ।
ਕੰਨਾਂ ਦੇ ਝੁਮਕੇ ਅਦਾਕਾਰਾਂ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ ਇਸ ਦੌਰਾਨ ਦੀਪਿਕਾ ਦੇ ਚਿਹਰੇ ’ਤੇ ਬੇਹੱਦ ਮੁਸਾਕਾਨ ਨਜ਼ਰ ਆ ਰਹੀ ਹੈ। ਜੋ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।
ਇਹ ਵੀ ਪੜ੍ਹੋ : ਆਮਿਰ ਖ਼ੁਦ ‘ਲਾਲ ਸਿੰਘ ਚੱਢਾ’ ਖਿਲਾਫ਼ ਮਾਹੌਲ ਬਣਾ ਰਹੇ, ਕੰਗਨਾ ਰਣੌਤ ਨੇ ਕਿਹਾ - ‘ਉਹ ਹੈ ਮਾਸਟਰ ਮਾਈਂਡ’
ਫ਼ਿਲਮਾਂ ’ਚ ਦੀਪਿਕਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਨਾਲ ਫ਼ਿਲਮ ਪਠਾਨ ’ਚ ਨਜ਼ਰ ਆਵੇਗੀ। ਫ਼ਿਲਮ ’ਚ ਅਦਾਕਾਰਾ ਦੀ ਪਹਿਲੀ ਪੋਸਟ ਵੀ ਸਾਹਮਣੇ ਆਈ ਹੈ। ਪਠਾਨ 25 ਜਨਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਇਸ ’ਚ ਅਦਾਕਾਰਾ ਐਕਸ਼ਨ ਅਵਤਾਰ ’ਚ ਨਜ਼ਰ ਆਵੇਗੀ। ਫ਼ਿਲਮ’ਚ ਦੀਪਿਕਾ ਸ਼ਾਹਰੁਖ ਤੋਂ ਇਲਾਵਾ ਜਾਨ ਅਬ੍ਰਾਹਮ ਵੀ ਹਨ। ਇਸ ਫ਼ਿਲਮ ਤੋਂ ਇਲਾਵਾ ਦੀਪਿਕਾ ਰਿਤਿਕ ਰੋਸ਼ਨ ਨਾਲ ਵੀ ਨਜ਼ਰ ਆਵੇਗੀ।