ਦੀਪਿਕਾ ਪਾਦੂਕੋਣ ਨੇ ਬਾਕਸ ਆਫਿਸ ''ਤੇ ਰਚਿਆ ਇਤਿਹਾਸ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

Saturday, Jul 27, 2024 - 05:04 PM (IST)

ਦੀਪਿਕਾ ਪਾਦੂਕੋਣ ਨੇ ਬਾਕਸ ਆਫਿਸ ''ਤੇ ਰਚਿਆ ਇਤਿਹਾਸ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

ਨਵੀਂ ਦਿੱਲੀ : ਦੀਪਿਕਾ ਪਾਦੂਕੋਣ ਬਾਲੀਵੁੱਡ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ 'ਚੋਂ ਇੱਕ ਹੈ। ਪਿਛਲੇ ਮਹੀਨੇ ਜੂਨ ‘ਚ ਉਨ੍ਹਾਂ ਦੀ ਫ਼ਿਲਮ ‘ਕਲਕੀ 2898 ਈਡੀ.’ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਸੀ। ਇਸ ਫ਼ਿਲਮ ਦੀ ਬੰਪਰ ਕਮਾਈ ਨਾਲ ਦੀਪਿਕਾ ਪਾਦੂਕੋਣ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਰਿਕਾਰਡ ਬਣਾ ਲਿਆ ਹੈ। ਉਨ੍ਹਾਂ ਨੇ ‘ਕਲਕੀ 2898 ਈਡੀ.’ ਸਮੇਤ ਤਿੰਨ ਬੈਕ-ਟੂ-ਬੈਕ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ ‘ਤੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਸੂਚੀ 'ਚ ‘ਪਠਾਨ’ ਅਤੇ ‘ਜਵਾਨ’ ਵੀ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ

ਦੱਸ ਦਈਏ ਕਿ ‘ਕਲਕੀ 2898 ਈਡੀ’ 'ਚ ਦੀਪਿਕਾ ਦੀ ਦਮਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸੁਮਤੀ ਦੀ ਭੂਮਿਕਾ 'ਚ ਦੀਪਿਕਾ ਆਪਣੇ ਡਰ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਅੱਗ ਦੀਆਂ ਲਪਟਾਂ ਦੇ ਵਿਚਕਾਰ ਚੱਲਦੀ ਹੈ। 30 ਦਿਨ ਸਿਨੇਮਾਘਰਾਂ ‘ਚ ਚੱਲਣ ਤੋਂ ਬਾਅਦ ਵੀ ਇਸ ਸੀਨ ਦੀ ਤਾਰੀਫ਼ ਹੋ ਰਹੀ ਹੈ। ਦੀਪਿਕਾ ਦੀ ‘ਕਲਕੀ 2898 ਏਡੀ’ ਨੇ ਬਾਕਸ ਆਫਿਸ ‘ਤੇ 1100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਅਜੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲੀਪ ਕੁਮਾਰ ਦਾ ਬੰਗਲਾ ਢਾਹ ਕੇ ਬਣੀ ਆਲੀਸ਼ਾਨ ਇਮਾਰਤ, ਹੁਣ 172 ਕਰੋੜ ’ਚ ਵਿਕਿਆ ਟ੍ਰਿਪਲੈਕਸ ਅਪਾਰਟਮੈਂਟ

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਜਨਵਰੀ 2023 'ਚ ਰਿਲੀਜ਼ ਹੋਈ ਸੀ, ਜਿਸ 'ਚ ਦੀਪਿਕਾ ਪਾਦੂਕੋਣ ਨੇ ਪਾਕਿਸਤਾਨੀ ਏਜੰਟ ਰੁਬੀਨਾ ਮੋਹਸੀਨ ਦੀ ਯਾਦਗਾਰ ਭੂਮਿਕਾ ਨਿਭਾਈ ਸੀ। ਇਸ ਐਕਸ਼ਨ ਨਾਲ ਭਰਪੂਰ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਸੀ। ‘ਪਠਾਨ’ ਨੇ ਰਿਲੀਜ਼ ਦੇ ਇੱਕ ਮਹੀਨੇ ਦੇ ਅੰਦਰ ਹੀ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News