B''Day Spl : ''ਸ਼ਾਂਤੀਪ੍ਰਿਆ'' ਤੋਂ ''ਮਸਤਾਨੀ'' ਤਕ, ਦੀਪਿਕਾ ਪਾਦੂਕੋਣ ਦਾ ਬਾਲੀਵੁੱਡ ''ਚ ਸ਼ਾਨਦਾਰ ਸਫ਼ਰ

1/5/2021 3:24:19 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਦੀਪਿਕਾ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਮਾਡਲਿੰਗ ਕਰਦੀ ਸੀ। ਕਈ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰਾਂ 'ਚ ਨਜ਼ਰ ਆ ਚੁੱਕੀ ਸੀ ਤੇ ਫਿਰ ਸਾਲ 2007 'ਚ ਉਸ ਨੇ ਬਾਲੀਵੁੱਡ 'ਚ 'ਓਮ ਸ਼ਾਂਤੀ ਓਮ' ਨਾਲ ਡੈਬਿਊ ਕੀਤਾ, ਜਿਸ ਤੋਂ ਬਾਅਦ ਉਸ ਨੇ 'ਮਸਤਾਨੀ' ਤਕ ਦਾ ਸਫ਼ਰ ਤੈਅ ਕੀਤਾ। ਦੀਪਿਕਾ ਕਰੋੜਾਂ ਲੋਕਾਂ ਦੇ ਦਿਲ ਦੀ ਧੜਕਨ ਬਣ ਗਈ ਤੇ ਬਾਲੀਵੁੱਡ ਦੀ ਪਸੰਦੀਦਾ ਅਦਾਕਾਰਾ। ਆਓ ਜਾਣਦੇ ਹਾਂ ਕਿ ਉਸ ਦੇ ਬਾਰੇ ਕੁਝ ਖ਼ਾਸ ਗੱਲਾਂ...

ਡੈਨਮਾਰਕ 'ਚ ਹੋਇਆ ਜਨਮ
ਦੀਪਿਕਾ ਪਾਦੁਕੋਣ ਦਾ ਜਨਮ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ 'ਚ ਹੋਇਆ ਸੀ ਪਰ ਜਦੋਂ ਉਹ ਇਕ ਸਾਲ ਤੋਂ ਵੀ ਘੱਟ ਉਮਰ ਦੀ ਸੀ ਤਾਂ ਉਸ ਦਾ ਪਰਿਵਾਰ ਬੈਂਗਲੁਰੂ ਸ਼ਿਫਟ ਹੋ ਗਿਆ ਸੀ।

PunjabKesari

ਬੈਡਮਿੰਟਨ ਖ਼ਿਡਾਰੀ
ਇੰਡੀਅਨ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਦੀ ਧੀ ਦੀਪਿਕਾ ਆਪਣੇ ਪਿਤਾ ਦੀ ਹੀ ਤਰ੍ਹਾਂ ਬੈਡਮਿੰਟਨ ਖਿਡਾਰੀ ਬਣਨਾ ਚਾਹੁੰਦੀ ਸੀ। ਇਸ ਗੱਲ ਦਾ ਖ਼ੁਲਾਸਾ ਉਹ ਟੀ. ਵੀ. ਚੈਨਲ ਇੰਟਰਵਿਊ 'ਚ ਕਰ ਚੁੱਕੀ ਹੈ।

ਕਿੰਗਫਿਸ਼ਰ ਕੈਲੰਡਰ ਦਾ ਹਿੱਸਾ
ਦੀਪਿਕਾ 2006 'ਚ ਕਿੰਗਫਿਸ਼ਰ ਕੈਲੰਡਰ ਦਾ ਹਿੱਸਾ ਬਣੀ, ਇਸ ਕੈਲੰਡਰ ਲਈ ਫੋਟੋਗ੍ਰਾਫਰ ਅਤੁਲ ਕਸਬੇਕਰ ਨੇ ਉਸ ਦਾ ਫੋਟੋਸ਼ੂਟ ਕੀਤਾ ਸੀ।

PunjabKesari

ਬਾਲੀਵੁੱਡ ਤੋਂ ਪਹਿਲਾਂ ਟਾਲੀਵੁੱਡ 'ਚ ਰੱਖਿਆ ਕਦਮ
ਦੱਸ ਦੇਈਏ ਕਿ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਦੀਪਿਕਾ ਨੇ ਕੰਨੜ ਫ਼ਿਲਮ 'ਐਸ਼ਵਰਿਆ''ਚ ਕੰਮ ਕੀਤਾ ਸੀ। ਇਸ ਫ਼ਿਲਮ ਨੂੰ ਕੰਨੜ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।

ਬੈਸਟ ਫੀਮੇਲ ਡੈਬਿਊ ਐਵਾਰਡ
ਬਾਲੀਵੁੱਡ ਦੀ ਮਸਤਾਨੀ ਦੀਪਿਕਾ ਨੇ ਸਾਲ 2007 'ਚ ਸ਼ਾਹਰੁਖ਼ ਖ਼ਾਨ ਨੇਲ 'ਓਮ ਸ਼ਾਂਤੀ ਓਮ' ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੂੰ ਇਸ ਫਿਲਮ 'ਚ ਆਪਣੇ ਕਿਰਦਾਰ ਲਈ ਫਿਲਮਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਦਿੱਤਾ ਗਿਆ ਸੀ।

PunjabKesari

ਰਣਬੀਰ ਕਪੂਰ ਦਾ ਨਾਂ ਦਾ ਟੈਟੂ
ਸਾਲ 2008 'ਚ ਆਈ ਫ਼ਿਲਮ 'ਬਚਣਾ ਐ ਹਸੀਨੋ' ਦੀ ਸ਼ੂਟਿੰਗ ਦੌਰਾਨ ਰਣਬੀਰ ਕਪੂਰ ਨਾਲ ਉਸ ਦੇ ਅਫੇਅਰ ਦੀਆਂ ਖ਼ਬਰਾਂ ਆਈਆਂ ਸਨ। ਰਣਬੀਰ ਨਾਲ ਰਿਲੇਸ਼ਨਸ਼ਿਪ ਦੌਰਾਨ ਦੀਪਿਕਾ ਦਾ ਆਰਕੇ ਟੈਟੂ ਕਾਫ਼ੀ ਚਰਚਾ 'ਚ ਰਿਹਾ ਸੀ।

ਟਾਪ-5 ਇੰਡੀਅਨ ਸੈਲੇਬ੍ਰਿਟੀਜ਼
ਲਗਪਗ 13 ਸਾਲ ਦੇ ਕਰੀਅਰ 'ਚ ਦੀਪਿਕਾ ਪਾਦੁਕੋਣ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਤੇ ਬਾਲੀਵੁੱਡ ਦੀਆਂ ਵੱਡੀਆਂ ਅਦਾਕਾਰਾਂ 'ਚ ਸ਼ੁਮਾਰ ਹੋਈ, ਜਿਨ੍ਹਾਂ 'ਚ 'ਲਵ ਆਜ ਕਲ', 'ਹਾਊਸਫੁੱਲ', 'ਰੇਸ-2', 'ਕੌਕਟੇਲ', 'ਯੇ ਜਵਾਨੀ ਹੈ ਦੀਵਾਨੀ', 'ਚੇਨਈ ਐਕਸਪ੍ਰੈੱਸ', 'ਹੈੱਪੀ ਨਿਊ ਈਅਰ', 'ਬਾਜੀਰਾਓ ਮਸਤਾਨੀ', 'ਗੋਲਿਓਂ ਕੀ ਰਾਸਲੀਲਾ ਰਾਮਲੀਲਾ' ਤੇ 'ਪਦਮਾਵਤੀ' ਵਰਗੀਆਂ ਫ਼ਿਲਮਾਂ ਸ਼ਾਮਲ ਹਨ। 'ਪਦਮਾਵਤੀ' ਨੇ ਦੀਪਿਕਾ ਦਾ ਬਾਲੀਵੁੱਡ ਇੰਡਸਟਰੀ 'ਚ ਹੋਰ ਵਧਾ ਦਿੱਤਾ। ਇਸ ਤੋਂ ਬਾਅਦ ਫੋਰਬਜ਼ ਇੰਡੀਆ ਵੱਲੋਂ ਟਾਪ-5 ਇੰਡੀਅ ਸੈਲੇਬ੍ਰਿਟੀਜ਼ 'ਚ ਜਗ੍ਹਾ ਮਿਲੀ। ਛਪਾਕ ਤੋਂ ਦੀਪਿਕਾ ਨੇ ਬਤੌਰ ਪ੍ਰੋਡਿਊਸਰ ਪਾਰੀ ਸ਼ੁਰੂ ਕੀਤੀ।

PunjabKesari

ਹਾਲੀਵੁੱਡ 'ਚ ਐਂਟਰੀ
ਸਾਲ 2017 'ਚ ਦੀਪਿਕਾ ਨੇ ਹਾਲੀਵੁੱਡ ਫ਼ਿਲਮ 'ਟ੍ਰਿਪਲ ਐਕਸ : ਰਿਟਰਨ ਆਫ ਜੈਂਡਰ ਕੇਜ' 'ਚ ਐਕਟਰ ਵਿਨ ਡੀਜ਼ਲ ਨਾਲ ਕੰਮ ਕੀਤਾ।

PunjabKesari


sunita

Content Editor sunita