ਨਵੇਂ ਸਾਲ ’ਤੇ ਦੀਪਿਕਾ ਪਾਦੁਕੋਣ ਦੇ ਇਸ ਕੰਮ ਨੇ ਕਰ ਦਿੱਤਾ ਸਭ ਨੂੰ ਹੈਰਾਨ

Friday, Jan 01, 2021 - 12:45 PM (IST)

ਨਵੇਂ ਸਾਲ ’ਤੇ ਦੀਪਿਕਾ ਪਾਦੁਕੋਣ ਦੇ ਇਸ ਕੰਮ ਨੇ ਕਰ ਦਿੱਤਾ ਸਭ ਨੂੰ ਹੈਰਾਨ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਲਈ ਸਾਲ 2020 ਕੁਝ ਖਾਸ ਵਧੀਆ ਨਹੀਂ ਰਿਹਾ ਹੈ। ਇਸ ਸਾਲ ਦੀਪਿਕਾ ਸਭ ਤੋਂ ਵੱਡੇ ਵਿਵਾਦ ’ਚ ਘਿਰਦੀ ਨਜ਼ਰ ਆਈ। ਅਸਲ ’ਚ 2020 ’ਚ ਦੀਪਿਕਾ ਪਾਦੁਕੋਣ ਡਰੱਗਸ ਮਾਮਲੇ ’ਚ ਫੱਸ ਚੁੱਕੀ ਹੈ। ਦੀਪਿਕਾ ਦੀ ਵਟਸਐਪ ਚੈਟ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਉਹ ਡਰੱਗਸ ਦਾ ਸੇਵਨ ਕਰਦੀ ਹੈ ਤੇ ਇਸ ਦੇ ਚਲਦਿਆਂ ਐੱਨ. ਸੀ. ਬੀ. ਨੇ ਉਸ ਨੂੰ ਲਪੇਟੇ ’ਚ ਲਿਆ। ਐੱਨ. ਸੀ. ਬੀ. ਵਲੋਂ ਅਜੇ ਵੀ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੀਪਿਕਾ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੂੰ ਪੁੱਛਗਿੱਛ ਲਈ ਨੋਟਿਸ ਭੇਜੇ ਜਾ ਰਹੇ ਹਨ।

ਇਸੇ ਦੇ ਚਲਦਿਆਂ ਇਕ ਹੈਰਾਨ ਕਰਨ ਵਾਲੀ ਖ਼ਬਰ ਦੀਪਿਕਾ ਪਾਦੁਕੋਣ ਨਾਲ ਜੁੜੀ ਸਾਹਮਣੇ ਆਈ ਹੈ। ਦਰਅਸਲ ਦੀਪਿਕਾ ਪਾਦੁਕੋਣ ਦੇ ਸੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ, ਫੇਸਬੁੱਕ ਤੇ ਟਵਿਟਰ ਖਾਲੀ ਹੋ ਚੁੱਕੇ ਹਨ। ਇਨ੍ਹਾਂ ਤਿੰਨੇ ਅਕਾਊਂਟਸ ’ਤੇ ਦੀਪਿਕਾ ਪਾਦੁਕੋਣ ਦੀ ਇਕ ਵੀ ਪੋਸਟ ਨਜ਼ਰ ਨਹੀਂ ਆ ਰਹੀ ਹੈ। ਇਸ ਸਭ ਦੇ ਚਲਦਿਆਂ ਦੀਪਿਕਾ ਪਾਦੁਕੋਣ ਦੇ ਪ੍ਰਸ਼ੰਸਕ ਵੀ ਹੈਰਾਨ ਹਨ ਕਿ ਆਖਿਰ ਉਸ ਨੇ ਅਜਿਹਾ ਕਿਉਂ ਕੀਤਾ।

ਚਰਚਾ ਇਹ ਵੀ ਚੱਲ ਰਹੀ ਹੈ ਕਿ ਪਿਛਲੇ ਸਾਲ 2020 ਦੇ ਸਭ ਲਈ ਮਾੜੇ ਨਿਕਲਣ ਕਰਕੇ ਤੇ ਵਿਵਾਦ ’ਚ ਘਿਰੀ ਹੋਣ ਕਰਕੇ ਦੀਪਿਕਾ ਪਾਦੁਕੋਣ ਨੇ ਇਹ ਕਦਮ ਚੁੱਕਿਆ ਹੈ। ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਦੀਪਿਕਾ ਪਾਦੁਕੋਣ ਦੇ ਅਕਾਊਂਟਸ ਕਿਸੇ ਨੇ ਹੈਕ ਕਰ ਲਏ ਹਨ। ਜੇਕਰ ਦੀਪਿਕਾ ਦੇ ਅਕਾਊਂਟਸ ਕਿਸੇ ਨੇ ਹੈਕ ਕੀਤੇ ਹੁੰਦੇ ਤਾਂ ਫੇਸਬੁੱਕ ’ਤੇ ਉਹ ਆਪਣੀ ਪ੍ਰੋਫਾਈਲ ਪਿਕਚਰ ਅਪਲੋਡ ਨਾ ਕਰਦੀ।

ਉਥੇ ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਨੇ ਇਕ ਆਡੀਓ ਮੈਸਿਜ ਇੰਸਟਾਗ੍ਰਾਮ ’ਤੇ ਅਪਲੋਡ ਕੀਤਾ ਹੈ, ਜਿਸ ’ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੀ ਹੈ ਤੇ ਸਾਲ 2020 ਬਾਰੇ ਗੱਲ ਕਰ ਰਹੀ ਹੈ। ਦੀਪਿਕਾ ਪਾਦੁਕੋਣ ਆਡੀਓ ਮੈਸਿਜ ਨਾਲ ਲਿਖਦੀ ਹੈ, ‘1.1.2021 ਆ ਗਿਆ। ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਤੁਸੀਂ ਕਿਸ ਲਈ ਸ਼ੁਕਰਗੁਜ਼ਾਰ ਹੋ?’

 
 
 
 
 
 
 
 
 
 
 
 
 
 
 
 

A post shared by Deepika Padukone (@deepikapadukone)

ਨੋਟ– ਦੀਪਿਕਾ ਪਾਦੁਕੋਣ ਦੇ ਸੋਸ਼ਲ ਮੀਡੀਆ ਅਕਾਊਂਟਸ ਖਾਲੀ ਹੋਣ ਦੀ ਤੁਹਾਨੂੰ ਕੀ ਵਜ੍ਹਾ ਲੱਗਦੀ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News