ਹਾਲੀਵੁੱਡ ਅਦਾਕਾਰ ਨਾਲ ਸਾਹਮਣੇ ਆਈ ਦੀਪਿਕਾ ਦੀ ਵੀਡੀਓ
Tuesday, Feb 09, 2016 - 03:32 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅੱਜਕਲ ਹਾਲੀਵੁੱਡ ਫਿਲਮ ‘xXx: The Return of Xander Cage’ ਦੀ ਸ਼ੂਟਿੰਗ ਕਰ ਰਹੀ ਹੈ। ਇਹ ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ ਹੈ। ਫਿਲਮ ''ਚ ਦੀਪਿਕਾ ਦੇ ਆਪੋਜ਼ਿਟ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨ ਡੀਜ਼ਲ ਹਨ।
ਵਿਨ ਡੀਜ਼ਲ ਨੇ ਸ਼ੂਟਿੰਗ ਦੇ ਸੈੱਟ ਤੋਂ ਇਕ ਵੀਡੀਓ ਇੰਸਟਾਗ੍ਰਾਮ ''ਤੇ ਪੋਸਟ ਕੀਤੀ ਹੈ, ਜਿਸ ''ਚ ਉਹ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਉਥੇ ਨਾਲ ਖੜ੍ਹੀ ਦੀਪਿਕਾ ਹੱਸਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵਿਨ ਡੀਜ਼ਲ ਨੇ ਦੀਪਿਕਾ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਇਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ, ''''ਸ਼ੂਟਿੰਗ ਦਾ ਪਹਿਲਾ ਦਿਨ, ਜੈਂਡਰ ਅਤੇ ਸੇਰੇਨਾ... ਤੁਹਾਡੇ ਪਿਆਰ ਲਈ ਧੰਨਵਾਦ''। ਦੱਸ ਦੇਈਏ ਕਿ ਫਿਲਮ ''ਚ ਦੀਪਿਕਾ ਸੇਰੇਨਾ ਨਾਮੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। xxx ਫਿਲਮ ਸੀਰੀਜ਼ ਦੀ ਪਹਿਲੀ ਫਿਲਮ ਸਾਲ 2002 ''ਚ ਰਿਲੀਜ਼ ਹੋਈ ਸੀ। ‘xXx: The Return of Xander Cage’ ਅਗਲੇ ਸਾਲ ਭਾਵ 2017 ''ਚ ਆਏਗੀ।