ਦੀਪਿਕਾ ਕੱਕੜ ਦੇ 1 ਸਾਲ ਦੇ ਬੇਟੇ ਨੂੰ ਲੱਗੀ ਸੱਟ, ਅਦਾਕਾਰਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Wednesday, Jul 10, 2024 - 05:32 PM (IST)

ਦੀਪਿਕਾ ਕੱਕੜ ਦੇ 1 ਸਾਲ ਦੇ ਬੇਟੇ ਨੂੰ ਲੱਗੀ ਸੱਟ, ਅਦਾਕਾਰਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਮੁੰਬਈ-ਟੀ.ਵੀ. ਅਦਾਕਾਰਾ ਦੀਪਿਕਾ ਕੱਕੜ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਇੰਡਸਟਰੀ ਤੋਂ ਦੂਰ ਹੈ। ਇਨ੍ਹੀਂ ਦਿਨੀਂ ਉਹ ਆਪਣੇ ਬੇਟੇ ਦੀ ਪਰਵਰਿਸ਼ 'ਚ ਰੁੱਝੀ ਹੋਈ ਹੈ। ਪਰ ਹਾਲ ਹੀ 'ਚ 1 ਸਾਲ ਦਾ ਬੇਟਾ ਰੂਹਾਨ ਜ਼ਖਮੀ ਹੋ ਗਿਆ। ਇਸ ਕਾਰਨ ਦੀਪਿਕਾ ਕੱਕੜ ਕਾਫੀ ਰੋਂਦੀ ਨਜ਼ਰ ਆਈ। ਸ਼ੋਏਬ ਇਬਰਾਹਿਮ ਨੇ ਵੀ ਆਪਣੇ ਵਲੌਗ 'ਚ ਇਸ ਬਾਰੇ ਗੱਲ ਕੀਤੀ ਹੈ।

ਇਹ ਵੀ ਪੜ੍ਹੋ- ਦੀਪਿਕਾ ਪਾਦੂਕੋਣ ਨੂੰ ਕੁਦਰਤ ਨੇੜੇ ਟਾਇਮ ਬਿਤਾਉਣਾ ਲੱਗਦਾ ਹੈ ਚੰਗਾ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਸ਼ੋਏਬ ਇਬਰਾਹਿਮ ਨੇ ਦੱਸਿਆ ਕਿ ਉਹ ਪਿਛਲੇ 8 ਦਿਨਾਂ ਤੋਂ ਵਲੌਗ ਕਿਉਂ ਨਹੀਂ ਬਣਾ ਸਕੇ। 'ਸਸੁਰਾਲ ਸਿਮਰ ਕਾ' ਦੇ ਅਦਾਕਾਰ ਸ਼ੋਏਬ ਨੇ ਦੱਸਿਆ ਕਿ ਰੂਹਾਨ ਨੂੰ ਸੱਟ ਲੱਗੀ ਸੀ ਅਤੇ ਦੀਪਿਕਾ ਬਹੁਤ ਰੋ ਰਹੀ ਸੀ। ਉਹ ਆਪਣੇ ਬੇਟੇ ਨੂੰ ਲੈ ਕੇ ਇੰਨੀ ਚਿੰਤਤ ਸੀ ਕਿ ਉਸ ਨੇ ਵੀਡੀਓ ਨਹੀਂ ਸ਼ੂਟ ਕੀਤਾ।ਸ਼ੋਏਬ ਇਬਰਾਹਿਮ ਦਾ ਨਵਾਂ ਵਲੌਗ ਦੇਖ ਕੇ ਪ੍ਰਸ਼ੰਸਕਾਂ ਨੂੰ ਵੀ ਉਸ ਦੇ ਬੇਟੇ ਲਈ ਬੁਰਾ ਲੱਗਾ। ਦਰਅਸਲ, ਸਾਲ ਦਾ ਰੂਹਾਨ ਜ਼ਖਮੀ ਹੋ ਗਿਆ। ਆਪਣੇ ਛੋਟੇ ਬੇਟੇ ਨੂੰ ਰੋਂਦੇ ਦੇਖ ਕੇ ਦੀਪਿਕਾ ਖੁਦ ਵੀ ਬਹੁਤ ਦੁਖੀ ਹੋ ਗਈ ਅਤੇ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੀ। ਉਹ ਵੀ ਰੋਣ ਲੱਗ ਪਈ।

ਇਹ ਵੀ ਪੜ੍ਹੋ- ਗਾਇਕ Diljit Dosanjh ਨੇ ਕੁਦਰਤ ਦਾ ਆਨੰਦ ਲੈਂਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਦੀਪਿਕਾ ਕੱਕੜ ਨੇ ਵੀਡੀਓ 'ਚ ਇਹ ਵੀ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਦੇਖ ਕੇ ਡਰ ਗਈ ਸੀ। ਦਰਅਸਲ ਰੂਹਾਨ ਹੁਣ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦਾ ਹੱਥ ਫਿਸਲ ਗਿਆ। ਅਜਿਹੇ 'ਚ ਉਸ ਦੇ ਬੁੱਲ੍ਹ 'ਤੇ ਸੱਟ ਲੱਗ ਗਈ। ਰੌਣ ਕਾਰਨ ਅਦਾਕਾਰਾ ਦਾ ਬੁਰਾ ਹਾਲ ਸੀ। ਫਿਰ ਸ਼ੋਏਬ ਨੇ ਆਪਣੀ ਪਤਨੀ ਦਾ ਧਿਆਨ ਰੱਖਿਆ ਅਤੇ ਸਮਝਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਫਿਰ ਸ਼ੋਏਬ ਪਰਿਵਾਰ ਦੇ ਨਾਲ ਬਾਹਰ ਗਏ ਅਤੇ ਖੂਬ ਮਸਤੀ ਕੀਤੀ।


author

Priyanka

Content Editor

Related News