ਸਟੇਜ 2 ਲਿਵਰ ਕੈਂਸਰ ਨਾਲ ਜੂਝ ਰਹੀ ਦੀਪਿਕਾ ਦੀ ਅੱਜ ਹੋਵੇਗੀ ਸਰਜਰੀ, ਪਤੀ ਸ਼ੋਏਬ ਨੇ ਹੱਥ ਜੋੜ ਮੰਗੀਆਂ ਦੁਆਵਾਂ
Tuesday, Jun 03, 2025 - 10:15 AM (IST)

ਮੁੰਬਈ- ਟੀਵੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ, ਜੋ ਕਿ ਸੀਰੀਅਲ "ਸਸੁਰਾਲ ਸਿਮਰ ਕਾ" ਵਿਚ 'ਸਿਮਰ' ਦੇ ਕਿਰਦਾਰ ਲਈ ਘਰ-ਘਰ ਮਸ਼ਹੂਰ ਹੋਈ, ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੀ ਹੈ। ਉਨ੍ਹਾਂ ਨੂੰ ਸਟੇਜ 2 ਲਿਵਰ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਖੁਲਾਸਾ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਸ਼ੋਏਬ ਇਬਰਾਹਿਮ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਕੀਤਾ। ਇਸ ਦੌਰਾਨ ਦੋਵੇਂ ਭਾਵੁਕ ਹੋ ਗਏ। ਸ਼ੋਏਬ ਨੇ ਫੈਨਜ਼ ਨੂੰ ਦੱਸਿਆ ਕਿ ਦੀਪਿਕਾ ਦੀ ਲੰਮੀ ਅਤੇ ਜ਼ਰੂਰੀ ਸਰਜਰੀ 3 ਜੂਨ (ਮੰਗਲਵਾਰ) ਨੂੰ ਹੋਣੀ ਹੈ। ਉਨ੍ਹਾਂ ਨੇ 2 ਜੂਨ ਦੀ ਰਾਤ 10 ਵਜੇ ਇੰਸਟਾਗ੍ਰਾਮ ਸਟੋਰੀ ਰਾਹੀਂ ਇਹ ਜਾਣਕਾਰੀ ਦਿੱਤੀ ਅਤੇ ਫੈਨਜ਼ ਨੂੰ ਦੀਪਿਕਾ ਲਈ ਦੂਆ ਕਰਨ ਦੀ ਅਪੀਲ ਕੀਤੀ।
ਕੁਝ ਸਮਾਂ ਪਹਿਲਾਂ, ਸ਼ੋਏਬ ਨੇ ਦੱਸਿਆ ਸੀ ਕਿ ਲਿਵਰ ਵਿੱਚ ਮਿਲੇ ਟਿਊਮਰ ਨੇ ਹੁਣ ਕੈਂਸਰ ਦਾ ਰੂਪ ਧਾਰ ਲਿਆ ਹੈ, ਜਿਸ ਨਾਲ ਜਲਦੀ ਓਪਰੇਸ਼ਨ ਕਰਵਾਉਣਾ ਜ਼ਰੂਰੀ ਹੋ ਗਿਆ ਸੀ। ਪਹਿਲਾਂ ਵੀ ਸਰਜਰੀ ਲਈ ਤਾਰੀਖ਼ ਫਿਕਸ ਹੋਈ ਸੀ, ਪਰ ਦੀਪਿਕਾ ਨੂੰ ਫਲੂ ਹੋਣ ਕਰਕੇ ਉਸਨੂੰ ਟਾਲਣਾ ਪਿਆ।
ਇਹ ਵੀ ਪੜ੍ਹੋ: ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ TV ਸਟਾਰ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਦੀਪਿਕਾ ਆਪਣੇ ਬੇਟੇ ਰੁਹਾਨ ਲਈ ਬਹੁਤ ਚਿੰਤਿਤ ਹੈ। ਉਹ ਉਸਨੂੰ ਫੀਡ ਕਰਵਾਉਂਦੀ ਸੀ, ਪਰ ਕੈਂਸਰ ਦੀ ਪਛਾਣ ਹੋਣ ਉਪਰੰਤ, ਉਸ ਨੇ ਰੂਹਾਨ ਨੂੰ ਫੀਡ ਦੇਣੀ ਬੰਦ ਕਰਨੀ ਪਈ। ਛੋਟੇ ਬੱਚੇ ਲਈ ਇਹ ਬਦਲਾਅ ਸਮਝਣਾ ਔਖਾ ਹੋ ਗਿਆ ਹੈ, ਜਿਸ ਕਾਰਨ ਉਹ ਵੀ ਪਰੇਸ਼ਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ: ਖ਼ੂਬਸੂਰਤ ਅਦਾਕਾਰਾ ਨੇ ਤੇਜ਼ੀ ਨਾਲ ਘਟਾਇਆ ਭਾਰ, ਹੋ ਗਈ Fat to Fit, ਪਰ ਖੜ੍ਹੀ ਹੋ ਗਈ ਨਵੀਂ ਮੁਸੀਬਤ
ਫੈਨਜ਼ ਮੰਗ ਰਹੇ ਦੁਆਵਾਂ
ਸੋਸ਼ਲ ਮੀਡੀਆ 'ਤੇ ਫੈਨਜ਼ ਅਤੇ ਇੰਡਸਟਰੀ ਦੇ ਲੋਕ ਉਨ੍ਹਾਂ ਦੀ ਸਿਹਤ ਲਈ ਦੂਆ ਕਰ ਰਹੇ ਹਨ। ਦੀਪਿਕਾ ਨੇ ਕਿਹਾ ਕਿ ਉਹ ਹੌਂਸਲੇ ਨਾਲ ਇਸ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8