ਪਿਤਾ ਪ੍ਰਕਾਸ਼ ਦੇ ਜਨਮਦਿਨ ’ਤੇ ਦੀਪਿਕਾ ਪਰਿਵਾਰ ਨਾਲ ਤਿਰੂਪਤੀ ਮੰਦਰ ਪਹੁੰਚੀ, ਦੇਖੋ ਤਸਵੀਰਾਂ ’ਚ ਅਦਾਕਾਰਾ ਦਾ ਅੰਦਾਜ਼

Friday, Jun 10, 2022 - 02:49 PM (IST)

ਪਿਤਾ ਪ੍ਰਕਾਸ਼ ਦੇ ਜਨਮਦਿਨ ’ਤੇ ਦੀਪਿਕਾ ਪਰਿਵਾਰ ਨਾਲ ਤਿਰੂਪਤੀ ਮੰਦਰ ਪਹੁੰਚੀ, ਦੇਖੋ ਤਸਵੀਰਾਂ ’ਚ ਅਦਾਕਾਰਾ ਦਾ ਅੰਦਾਜ਼

ਬਾਲੀਵੁੱਡ ਡੈਸਕ: ਕਾਨਸ ਫ਼ਿਲਮ ਫ਼ੈਸਟੀਵਲ 75ਵਾਂ ’ਚ ਅਦਾਕਾਰਾ  ਦੀਪਿਕਾ ਪਾਦੁਕੋਣ ਨੇ ਖੂਬ ਜਲਵੇ ਦਿਖਾਏ ਹਨ। ਫ਼ੈਸ਼ਨ ਸ਼ੋਅਜ਼ ’ਚ ਆਪਣੇ ਲੁੱਕ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਦੀਪਿਕਾ ਹੁਣ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਦੀ ਅਤੇ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਪਿਤਾ ਪ੍ਰਕਾਸ਼ ਪਾਦੁਕੋਣ ਦੇ ਜਨਮਦਿਨ ’ਤੇ ਤਿਰੂਪਤੀ ਮੰਦਰ ਪਹੁੰਚੀ ਹੈ ਜਿੱਥੋਂ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।

Bollywood Tadka

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੇਖਣ ਵਾਲੇ ਦਰਸ਼ਕ ਹੋਏ ਗਾਇਬ

ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਪਾਦੁਕੋਣ ਲਾਈਟ ਪਿੰਕ ਰੰਗ ਦੇ ਚਿਕਨਕਾਰੀ  ਦੇ ਸੂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਸੁਨਹਿਰੇ ਬਾਡਰ ਵਾਲਾ ਮਜ਼ੇਂਟਾ ਰੰਗ ਦਾ ਦੁਪੱਟਾ ਕੈਰੀ ਕੀਤਾ ਹੈ ਅਤੇ ਚਿਹਰੇ ਦੇ ਮਾਸਕ ਲਗਾਏ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੀ ਨਜ਼ਰ ਆ ਰਹੀ ਹੈ।

Bollywood Tadka

ਇਹ ਵੀ ਪੜ੍ਹੋ: ਤੇਜਸਵੀ ਪ੍ਰਕਾਸ਼ ਨੇ ਬੁਆਏਫ੍ਰੈਂਡ ਨਾਲ ਮਨਾਇਆ ਜਨਮਦਿਨ, ਕਰਨ ਕੁੰਦਰਾ ਦੇ ਖ਼ਾਸ ਅੰਦਾਜ਼ ਨੇ ਅਦਾਕਾਰਾ ਨੂੰ ਕੀਤਾ ਹੈਰਾਨ

ਦੀਪਿਕਾ ਨੇ ਵਾਲਾਂ ਦਾ ਲੋ ਬਨ ਬਣਾਇਆ ਹੈ ਅਤੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ ਜਿਸ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਦੋਵੇਂ ਹੱਥ ਜੋੜੇ ਅਤੇ ਨੰਗੇ ਪੈਰੀਂ ਨਜ਼ਰ ਆ ਰਹੀ ਹੈ।ਇਸ ਦੌਰਾਨ ਅਦਾਕਾਰਾ ਦੇ ਪਿੱਛੇ ਉਨ੍ਹਾਂ ਦੇ ਪਿਤਾ ਵੀ ਸ਼ੌਲ ਲੈ ਕੇ ਨਜ਼ਰ ਆਏ ਹਨ। ਦੀਪਿਕਾ ਨਾਲ ਉਸ ਦੀ ਮਾਂ ਅਤੇ ਭੈਣ ਵੀ ਤਿਰੂਪਤੀ ਮੰਦਰ ਦਰਸ਼ਨ ਦੇ ਲਈ ਆਈਆ।

Bollywood Tadka

ਦੀਪਿਕਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਆਖ਼ਰੀ ਵਾਰ ਫ਼ਿਲਮ ਗਹਿਰਾਈਆਂ ’ਚ ਦਿਖਾਈ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਉਨ੍ਹਾਂ ਦੀਆਂ ਕਈ ਫ਼ਿਲਮਾਂ ਆਉਣ ਵਾਲੀਆਂ ਹਨ। ਉਹ ਸ਼ਾਹਰੁਖ਼ ਖ਼ਾਨ ਅਤੇ ਜੌਨ ਅਬਰਾਹਮ ਦੇ ਨਾਲ ਫ਼ਿਲਮ ਪਠਾਨ ’ਚ ਨਜ਼ਰ ਆਵੇਗੀ। ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ।


author

Anuradha

Content Editor

Related News