ਪ੍ਰਸਿੱਧ ਸੂਫੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਕੋਲ ਮਿਲੀ ਲਾਸ਼, ਟੁੱਟੀ ਸੇਨ ਬ੍ਰਦਰਜ਼ ਦੀ ਜੋੜੀ

Wednesday, Jul 14, 2021 - 08:37 AM (IST)

ਪ੍ਰਸਿੱਧ ਸੂਫੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਕੋਲ ਮਿਲੀ ਲਾਸ਼, ਟੁੱਟੀ ਸੇਨ ਬ੍ਰਦਰਜ਼ ਦੀ ਜੋੜੀ

ਚੰਡੀਗੜ੍ਹ (ਬਿਊਰੋ) - ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਹਿਮਾਚਲ ਵਿਚ ਬਾਰਸ਼ ਅਤੇ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਸਦਾ ਲਈ ਟੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਮਨਮੀਤ ਸਿੰਘ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਗਏ ਸਨ। ਮੀਂਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਉਹ ਗਾਇਬ ਸਨ। ਹੁਣ ਉਨ੍ਹਾਂ ਦੀ ਲਾਸ਼ ਕਾਂਗੜਾ ਜ਼ਿਲ੍ਹੇ ਦੇ ਕਰੇਰੀ ਝੀਲ ਖ਼ੇਤਰ ਵਿਚ ਮਿਲੀ ਹੈ।

ਕਾਂਗੜਾ ਜ਼ਿਲ੍ਹਾ ਪੁਲਸ ਅਧਿਕਾਰੀ ਵਿਮੁਕਤ ਰੰਜਨ ਨੇ ਖ਼ੁਦ ਹੀ ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਨਮੀਤ ਸਿੰਘ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਘੁੰਮਣ ਲਈ ਧਰਮਸ਼ਾਲਾ ਗਏ ਸਨ। ਉਹ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਸੀ। ਉਨ੍ਹਾਂ ਦਾ ਸਿੰਗਿੰਗ ਗਰੁੱਪ ਸੇਨ ਬ੍ਰਦਰਜ਼ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹੈ। ਮਨਮੀਤ ਸਿੰਘ ਪੰਜਾਬ ਦਾ ਮਸ਼ਹੂਰ ਸੂਫੀ ਗਾਇਕ ਸਨ। ਉਹ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਕਾਫ਼ੀ ਮਸ਼ਹੂਰ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਉਨ੍ਹਾਂ ਦੇ ਭਰਾ ਅਤੇ ਦੋਸਤਾਂ ਨੇ ਮਨਮੀਤ ਸਿੰਘ ਦਾ ਮੋਬਾਈਲ ਨੰਬਰ ਨਾ ਲੱਗਣ 'ਤੇ ਸਥਾਨਕ ਲੋਕਾਂ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਹੁਣ ਉਸ ਦੀ ਲਾਸ਼ ਕਰੀਰੀ ਝੀਲ ਖ਼ੇਤਰ ਵਿਚ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਪ੍ਰਸਿੱਧ ਸੂਫੀ ਗਾਇਕ ਮਨਮੀਤ ਸਿੰਘ ਕਰੇਰੀ ਝੀਲ ਦੇ ਨਜ਼ਦੀਕ ਲਾਪਤਾ ਹੋ ਗਿਆ ਸਨ। ਰਾਹਤ ਅਤੇ ਬਚਾਅ ਟੀਮ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ।  ਉਨ੍ਹਾਂ ਦੀ ਲਾਸ਼ ਮੰਗਲਵਾਰ ਦੇਰ ਰਾਤ ਝੀਲ ਦੇ ਨਜ਼ਦੀਕ ਬਰਾਮਦ ਹੋਈ। ਉਸ ਤੋਂ ਬਾਅਦ ਉਸ ਦੀ ਦੇਹ ਨੂੰ ਧਰਮਸ਼ਾਲਾ ਲਿਜਾਇਆ ਗਿਆ।
 
ਨੋਟ - ਸੂਫੀ ਗਾਇਕ ਮਨਜੀਤ ਸਿੰਘ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News