ਨਹੀਂ ਰਹੀ ਮਸ਼ਹੂਰ ਡਾਂਸਰ ਸ਼ੀਲਾ ਵਾਜ਼, 90 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

07/01/2022 12:50:40 PM

ਮੁੰਬਈ- ਡਾਂਸਰ ਸ਼ੀਲਾ ਵਾਜ਼ ਹੁਣ ਇਸ ਦੁਨੀਆ 'ਚ ਨਹੀਂ ਰਹੀ ਹੈ। ਸ਼ੀਲਾ ਦਾ 90 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸ਼ੀਲਾ ਨੇ 40 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ, ਜਿਸ 'ਚੋਂ ਉਹ ਜ਼ਿਆਦਾਤਰ ਇਕ ਡਾਂਸਰ ਦੇ ਰੂਪ 'ਚ ਨਜ਼ਰ ਆਈ ਸੀ। ਸ਼ੀਲਾ ਦੇ ਲਈ ਭਾਰਤੀ ਲੋਕ ਡਾਂਸ ਨੂੰ ਅਪਣਾਉਣ ਦੇ ਲਈ ਸਫ਼ਰ ਆਸਾਨ ਨਹੀਂ ਸੀ। ਸ਼ੁਰੂ 'ਚ ਡਾਂਸ ਨੂੰ ਫਿਲਮਾਂ 'ਚ ਆਉਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕਾਫੀ ਸਮਝਾਉਣਾ ਪਿਆ। ਸ਼ੀਲਾ ਦੇ ਗਾਣਿਆਂ 'ਤੇ ਲੋਕ ਅੱਜ ਵੀ ਨੱਚਣ ਨੂੰ ਮਜ਼ਬੂਰ ਹੋ ਜਾਂਦੇ ਹਨ। 

PunjabKesari
ਸ਼ੀਲਾ ਵਾਜ਼ ਨੇ 1950 ਅਤੇ 1960 ਦੇ ਦਹਾਕਿਆਂ 'ਚ ਕਈ ਸਦਾਬਹਾਰ ਗਾਣਿਆਂ 'ਤੇ ਡਾਂਸ ਕੀਤਾ, ਜਿਸ 'ਚ 'ਲੇਕੇ ਪਹਿਲਾਂ-ਪਹਿਲਾਂ ਪਿਆਰ', 'ਰਮੈਯਾ ਵਿਸ਼ਾਲ ਵੈਯਾ' ਸਮੇਤ ਕਈ ਗੀਤ ਸ਼ਾਮਲ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਗੁਨਗੁਨਾਉਂਦੇ ਹਨ। 

PunjabKesari
ਦੱਸ ਦੇਈਏ ਕਿ ਸ਼ੀਲਾ ਵਾਜ਼ ਨੇ ਕਿਸ਼ੋਰ ਸਾਹੂ ਦਾ ਮਯੂਰ ਪੰਖ 'ਚ ਸਭ ਤੋਂ ਪਹਿਲਾਂ ਕੰਮ ਕੀਤਾ ਹਾਲਾਂਕਿ ਇਹ ਰਿਲੀਜ਼ ਹੋਣ ਤੋਂ ਪਹਿਲਾਂ ਹੀ ਗੁਨਾਹ (1953) ਰਿਲੀਜ਼ ਹੋਈ ਅਤੇ ਇਸ ਤਰ੍ਹਾਂ ਨਾਲ ਡਾਂਸਰ ਨੇ ਹਿੰਦੀ ਫਿਲਮਾਂ 'ਚ ਆਪਣੀ ਸ਼ੁਰੂਆਤ ਕੀਤੀ। ਸ਼ੀਲਾ ਨੂੰ ਅਸਲੀ ਪਛਾਣ ਰਾਜ ਕਪੂਰ ਦੀ ਫਿਲਮ 'ਸ਼੍ਰੀ 420' 'ਚ ਕੰਮ ਕਰਕੇ ਮਿਲੀ ਸੀ। ਇਸ ਤੋਂ ਬਾਅਦ ਸ਼ੀਲਾ ਕੋਲ ਫਿਲਮਾਂ ਦੀ ਲਾਈਨ ਹੀ ਲੱਗ ਗਈ।'ਸੀ.ਆਈ.ਡੀ.' ਫਿਲਮ ਦੇ ਗਾਣੇ 'ਲੇ ਕੇ ਪਹਿਲਾਂ-ਪਹਿਲਾਂ ਪਿਆਰ' ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ।


Aarti dhillon

Content Editor

Related News