ਮਾਧੁਰੀ ਦੀਕਸ਼ਿਤ ਦੇ ਡਾਂਸ ਸ਼ੋਅ ’ਤੇ ਕੋਰੋਨਾ ਦਾ ਹਮਲਾ, 18 ਕਰਿਊ ਮੈਂਬਰ ਨਿਕਲੇ ਕੋਰੋਨਾ ਪਾਜ਼ੇਟਿਵ

Wednesday, Mar 31, 2021 - 12:56 PM (IST)

ਮਾਧੁਰੀ ਦੀਕਸ਼ਿਤ ਦੇ ਡਾਂਸ ਸ਼ੋਅ ’ਤੇ ਕੋਰੋਨਾ ਦਾ ਹਮਲਾ, 18 ਕਰਿਊ ਮੈਂਬਰ ਨਿਕਲੇ ਕੋਰੋਨਾ ਪਾਜ਼ੇਟਿਵ

ਮੁੰਬਈ (ਬਿਊਰੋ)– ਮਾਧੁਰੀ ਦੀਕਸ਼ਿਤ ਦੇ ਡਾਂਸ ਸ਼ੋਅ ‘ਡਾਂਸ ਦੀਵਾਨੇ 3’ ਦੇ ਸੈੱਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ੋਅ ਦੇ ਸੈੱਟ ’ਤੇ ਕੋਵਿਡ-19 ਦਾ ਹਮਲਾ ਹੋਇਆ ਹੈ, ਜਿਸ ਦੇ ਚਲਦਿਆਂ 18 ਕਰਿਊ ਮੈਂਬਰਾਂ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਮੁੰਬਈ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤੇ ਇਸ ਦਾ ਅਸਰ ਮਨੋਰੰਜਨ ਜਗਤ ’ਤੇ ਵੀ ਦਿਖਾਈ ਦੇਣ ਲੱਗਾ ਹੈ।

ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਦੇ ਮੁਖੀ ਅਸ਼ੋਕ ਦੁਬੇ ਦੇ ਬਿਆਨ ਮੁਤਾਬਕ ਇਸ ਹਫਤੇ ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਕਰਿਊ ਦੇ 18 ਮੈਂਬਰ ਕੋਵਿਡ-19 ਪਾਜ਼ੇਟਿਵ ਨਿਕਲੇ ਸਨ। ਮਾਧੁਰੀ ਦੀਕਸ਼ਿਤ ਤੇ ਦੂਜੇ ਜੱਜ ਠੀਕ ਹਨ। ਜਿਨ੍ਹਾਂ ਕਰਿਊ ਮੈਂਬਰਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ, ਉਨ੍ਹਾਂ ’ਚ ਸੈੱਟ ’ਤੇ ਕੰਮ ਕਰਨ ਵਾਲੇ, ਲਾਈਟਮੈਨ, ਕੈਮਰਾ ਆਪਰੇਟਰ, ਸਹਾਇਕ ਨਿਰਦੇਸ਼ਕ, ਸਹਾਇਕ ਕਲਾ ਨਿਰਦੇਸ਼ਕ ਤੇ ਕੁਝ ਮੁਕਾਬਲੇਬਾਜ਼ ਸ਼ਾਮਲ ਹਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਉਨ੍ਹਾਂ ਦੱਸਿਆ ਕਿ ਸ਼ੋਅ ਦਾ ਅਗਲਾ ਸ਼ੂਟ 5 ਅਪ੍ਰੈਲ ਨੂੰ ਹੈ, ਜੋ ਤੈਅ ਸ਼ੈਡਿਊਲ ਮੁਤਾਬਕ ਹੋਵੇਗਾ। ਸ਼ੋਅ ਨੂੰ ਮਾਧੁਰੀ ਦੇ ਨਾਲ ਤੁਸ਼ਾਰ ਕਾਲੀਆ ਤੇ ਧਰਮੇਸ਼ ਯੇਲਾਂਡੇ ਜੱਜ ਕਰਦੇ ਹਨ, ਜਦਕਿ ਰਾਘਵ ਜੁਯਾਲ ਹੋਸਟ ਹਨ।

ਖ਼ਬਰ ਮੁਤਾਬਕ ਕਲਰਸ ਦੇ ਬੁਲਾਰੇ ਨੇ ਬਿਆਨ ’ਚ ਦੱਸਿਆ ਕਿ ‘ਡਾਂਸ ਦੀਵਾਨੇ’ ਸ਼ੋਅ ਨਾਲ ਸਬੰਧਤ ਕੁਝ ਕਰਿਊ ਮੈਂਬਰਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਸਾਰੇ ਫਿਲਹਾਲ ਇਕਾਂਤਵਾਸ ’ਚ ਹਨ। ਜ਼ਰੂਰੀ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ। ਸੈੱਟ ਤੇ ਆਲੇ-ਦੁਆਲੇ ਵਾਲੀਆਂ ਥਾਵਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News