ਦਲਜੀਤ ਕੌਰ ਨੂੰ ਕੀਨੀਆ ਦੀ ਅਦਾਲਤ ਤੋਂ ਮਿਲੀ ਰਾਹਤ, ਪਤੀ ਨਿਖਿਲ ਪਟੇਲ ਨਹੀਂ ਕਰ ਸਕੇਗਾ ਘਰ ਤੋਂ ਬੇਦਖ਼ਲ

Saturday, Jul 27, 2024 - 11:17 AM (IST)

ਦਲਜੀਤ ਕੌਰ ਨੂੰ ਕੀਨੀਆ ਦੀ ਅਦਾਲਤ ਤੋਂ ਮਿਲੀ ਰਾਹਤ, ਪਤੀ ਨਿਖਿਲ ਪਟੇਲ ਨਹੀਂ ਕਰ ਸਕੇਗਾ ਘਰ ਤੋਂ ਬੇਦਖ਼ਲ

ਮੁੰਬਈ- ਦਲਜੀਤ ਕੌਰ ਪਿਛਲੇ ਕਈ ਹਫ਼ਤਿਆਂ ਤੋਂ ਸੁਰਖੀਆਂ 'ਚ ਹੈ। ਉਸ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਦਲਜੀਤ ਕੌਰ ਅਤੇ ਉਸ ਦੇ ਪਤੀ ਨਿਖਿਲ ਪਟੇਲ ਵਿਚਾਲੇ ਹਾਲਾਤ ਅਜੇ ਵੀ ਸੁਧਰੇ ਨਹੀਂ ਹਨ। ਹੁਣ ਇੱਕ ਨਵੀਂ ਜਾਣਕਾਰੀ ਮੁਤਾਬਕ ਦਲਜੀਤ ਕੌਰ ਨੇ ਕੀਨੀਆ ਦੀ ਅਦਾਲਤ 'ਚ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੂੰ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ--

ਇਹ ਖ਼ਬਰ ਵੀ ਪੜ੍ਹੋ - ਇਸ ਅਮਰੀਕੀ ਰੈਪਰ ਨਾਲ ਧਮਾਕਾ ਕਰਨਗੇ ਪੰਜਾਬੀਆਂ ਦੀ ਸ਼ਾਨ ਦਿਲਜੀਤ ਦੋਸਾਂਝ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

ਦਲਜੀਤ ਕੌਰ ਨੂੰ ਕੀਨੀਆ ਦੀ ਅਦਾਲਤ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਲਜੀਤ ਕੌਰ ਨੇ ਆਪਣੇ ਕੀਨੀਆ ਸਥਿਤ ਪਤੀ ਨਿਖਿਲ ਪਟੇਲ ਦੇ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਚ ਉਸ ਨੇ ਅਪੀਲ ਕੀਤੀ ਸੀ ਕਿ ਨਿਖਿਲ ਪਟੇਲ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਕੀਨੀਆ 'ਚ ਆਪਣੇ ਘਰ ਤੋਂ ਬਾਹਰ ਨਾ ਕੱਢੇ। ਦੱਸਿਆ ਜਾ ਰਿਹਾ ਹੈ ਕਿ ਕੀਨੀਆ ਦੀ ਅਦਾਲਤ ਨੇ ਦਲਜੀਤ ਕੌਰ ਦੇ ਸਟੇਅ ਆਰਡਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਉਹ ਆਪਣੇ ਪੁੱਤਰ ਨਾਲ ਘਰ 'ਚ ਰਹਿ ਸਕਦੀ ਹੈ। ਪਿਛਲੇ ਮਹੀਨੇ ਜੂਨ 'ਚ ਨਿਖਿਲ ਪਟੇਲ ਨੇ ਉਸ ਨੂੰ ਘਰ ਖਾਲੀ ਕਰਨ ਲਈ ਕਿਹਾ ਸੀ।

ਇਹ ਖ਼ਬਰ ਵੀ ਪੜ੍ਹੋ - Arjun ਕਪੂਰ- Malaika Arora ਦਾ ਬ੍ਰੇਕਅੱਪ ਹੋਇਆ ਕੰਨਫਰਮ?ਈਵੈਂਟ 'ਚ ਇਕ-ਦੂਜੇ ਨੂੰ ਕੀਤਾ ਨਜ਼ਰਅੰਦਾਜ਼

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਪੋਸਟ ਸ਼ੇਅਰ ਕੀਤੀ ਜਿਸ ਨੂੰ ਬਾਅਦ 'ਚ ਉਸ ਨੇ ਡਿਲੀਟ ਕਰ ਦਿੱਤਾ। ਉਸ ਪੋਸਟ 'ਚ ਉਸ ਨੇ ਆਪਣੇ ਪਤੀ 'ਤੇ ਕਈ ਦੋਸ਼ ਲਗਾਏ ਸਨ। ਦਲਜੀਤ ਨੇ ਪੁੱਛਿਆ ਸੀ, 'ਵਿਆਹ ਤੋਂ ਬਾਹਰਲੇ ਸਬੰਧਾਂ ਬਾਰੇ ਤੁਹਾਡੀ ਕੀ ਰਾਏ ਹੈ। ਤੁਸੀਂ ਕਿਸ ਨੂੰ ਦੋਸ਼ੀ ਮੰਨਦੇ ਹੋ, ਲੜਕੀ ਜਾਂ ਪਤੀ ਜਾਂ ਪਤਨੀ?
 


author

Priyanka

Content Editor

Related News