ਦਲਜੀਤ ਕੌਰ ਨੇ ਪਤੀ ''ਤੇ ਲਾਏ ਚੋਰੀ ਦੇ ਦੋਸ਼, ਸੋਸ਼ਲ ਮੀਡੀਆ ''ਤੇ ਮਦਦ ਮੰਗਣ ਲਈ ਮਜ਼ਬੂਰ ਹੋਈ ਅਦਾਕਾਰਾ

Friday, Aug 16, 2024 - 10:17 AM (IST)

ਦਲਜੀਤ ਕੌਰ ਨੇ ਪਤੀ ''ਤੇ ਲਾਏ ਚੋਰੀ ਦੇ ਦੋਸ਼, ਸੋਸ਼ਲ ਮੀਡੀਆ ''ਤੇ ਮਦਦ ਮੰਗਣ ਲਈ ਮਜ਼ਬੂਰ ਹੋਈ ਅਦਾਕਾਰਾ

ਮੁੰਬਈ- ਟੀ.ਵੀ. ਅਦਾਕਾਰਾ ਦਲਜੀਤ ਕੌਰ ਆਪਣੇ ਟੁੱਟੇ ਵਿਆਹ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਕਰ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੇ ਪਤੀ 'ਤੇ ਬੇਵਫ਼ਾਈ ਤੋਂ ਬਾਅਦ ਗੰਭੀਰ ਦੋਸ਼ ਲਗਾਏ ਸਨ। ਨਿਖਿਲ ਵੀ ਚੁੱਪ ਨਹੀਂ ਬੈਠ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਲੜਾਈ ਸੋਸ਼ਲ ਮੀਡੀਆ 'ਤੇ ਸਾਫ ਦਿਖਾਈ ਦੇ ਰਹੀ ਹੈ। ਇੰਟਰਨੈੱਟ ਯੂਜ਼ਰ ਇਸ ਲੜਾਈ ਦੇ ਗਵਾਹ ਬਣੇ ਹਨ। ਇਸ ਦੌਰਾਨ ਹੁਣ ਦਲਜੀਤ ਦੀ ਤਾਜ਼ਾ ਪੋਸਟ ਸਾਹਮਣੇ ਆਈ ਹੈ। ਹੁਣ ਅਦਾਕਾਰਾ ਨੇ ਆਪਣੇ ਪਤੀ 'ਤੇ ਚੋਰੀ ਵਰਗੇ ਗੰਭੀਰ ਦੋਸ਼ ਲਾਏ ਹਨ।ਦਲਜੀਤ ਕੌਰ ਨੇ ਨਿਖਿਲ ਬਾਰੇ ਇੱਕ ਹੋਰ ਖ਼ੁਲਾਸਾ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਹੁਣ ਕਿਸ ਤਰ੍ਹਾਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਆਪਣੇ ਦੂਜੇ ਪਤੀ ਨੂੰ ਚੇਤਾਵਨੀ ਦਿੱਤੀ ਹੈ।

PunjabKesari

ਦਰਅਸਲ ਦਲਜੀਤ ਨੇ ਨਿਖਿਲ ਨੂੰ ਆਪਣੇ ਯੂਟਿਊਬ ਚੈਨਲ ਤੋਂ ਆਪਣਾ ਬੈਂਕ ਖਾਤਾ ਡਿਲੀਟ ਕਰਨ ਲਈ ਕਿਹਾ ਸੀ। ਦੋ ਦਿਨ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਚੈਨਲ 'ਤੇ ਨਿਖਿਲ ਦੇ ਅਕਾਊਂਟ ਅਟੈਕ ਨੂੰ ਦਿਖਾਏ ਜਾਣ 'ਤੇ ਹੈਰਾਨੀ ਪ੍ਰਗਟਾਈ ਸੀ।ਅਦਾਕਾਰਾ ਨੇ ਨਿਖਿਲ 'ਤੇ ਉਸ ਦੀ ਕਮਾਈ ਹੜੱਪਣ ਦਾ ਦੋਸ਼ ਲਗਾਇਆ ਸੀ ਪਰ ਹੁਣ ਤੱਕ ਨਿਖਿਲ ਨੇ ਅਦਾਕਾਰਾ ਦੇ ਚੈਨਲ ਤੋਂ ਆਪਣਾ ਬੈਂਕ ਖਾਤਾ ਨਹੀਂ ਹਟਾਇਆ ਹੈ, ਜਿਸ ਕਾਰਨ ਉਨ੍ਹਾਂ ਦਾ ਗੁੱਸਾ ਫਿਰ ਭੜਕ ਉੱਠਿਆ ਹੈ।

PunjabKesari 

ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਸਭ ਨੂੰ ਦੱਸਿਆ ਹੈ। ਉਨ੍ਹਾਂ ਲਿਖਿਆ- 'ਆਪਣੀ ਪੇਡ ਪੀਆਰ ਦੀ ਵਰਤੋਂ ਕਰੋ ਅਤੇ ਮੈਨੂੰ ਦੱਸੋ ਕਿ ਮੈਨੂੰ ਆਪਣਾ ਚੈਨਲ ਕਦੋਂ ਵਾਪਸ ਮਿਲੇਗਾ। ਪੁੱਛੋ ਕਿ ਤੁਹਾਡਾ ਖਾਤਾ ਮੇਰੇ ਚੈਨਲ ਨਾਲ ਕਿਉਂ ਲਿੰਕ ਹੈ? ਉਨ੍ਹਾਂ ਨੇ ਅੱਗੇ ਲਿਖਿਆ- 'ਨਿਖਿਲ ਪਟੇਲ, ਤੁਹਾਨੂੰ ਉਸ ਲੜਕੀ ਦਾ ਖਾਤਾ ਹਾਈਜੈਕ ਕਰਨ ਦੀ ਲੋੜ ਕਿਉਂ ਮਹਿਸੂਸ ਹੋਈ ਜਿਸ ਨਾਲ ਤੁਸੀਂ ਕਦੇ ਵਿਆਹ ਨਹੀਂ ਕੀਤਾ ਸੀ? ਜਿਸ ਦੇ ਪੁੱਤਰ ਨਾਲ ਤੁਹਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਤਾਂ ਸ਼ੋਹਰਤ ਹਾਸਿਲ ਕਰਨ ਦੀ ਵਚਨਬੱਧਤਾ ਹੀ ਲੈ ਲਈ ਸੀ। ਮੈਂ ਆਪਣਾ ਖਾਤਾ ਵਾਪਸ ਚਾਹੁੰਦੀ ਹਾਂ। ਮੇਰੇ ਚੈਨਲ ਤੋਂ ਆਪਣਾ ਬੈਂਕ ਖਾਤਾ ਹਟਾਓ। ਤੁਸੀਂ ਆਪਣਾ ਬੈਂਕ ਖਾਤਾ ਪਾ ਕੇ ਮੇਰਾ ਚੈਨਲ ਚੋਰੀ ਕਰ ਲਿਆ ਹੈ। ਸ਼ੇਅਰ ਕੀਤੀ ਪੋਸਟ 'ਚ ਦਲਜੀਤ ਨੇ ਕੀਨੀਆ ਦੀ ਫਾਇਨਾਂਸ ਸਰਵਿਸ ਕੰਪਨੀ ਤੋਂ ਮਦਦ ਦੀ ਅਪੀਲ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News