B''Day Spl : ਬਚਪਨ ''ਚ ਘਰੋਂ ਭੱਜਣ ਤੇ ''ਡਾਕੂ'' ਨਾਲ ਦਲੇਰ ਮਹਿੰਦੀ ਦੇ ਰਿਸ਼ਤੇ ਦੀ ਕਹਾਣੀ
Tuesday, Aug 18, 2020 - 12:32 PM (IST)
ਜਲੰਧਰ (ਬਿਊਰੋ) — 'ਤੁਨਕ ਤੁਨਕ ਤੁਨ', 'ਹੋ ਜਾਏਗੀ ਬੱਲੇ ਬੱਲੇ', 'ਬੋਲੋ ਤਾਰਾਰਾਰਾ' ਵਰਗੇ ਗੀਤਾਂ 'ਤੇ ਕਿਸੇ ਦੇ ਪੈਰ ਨਾ ਥਿਰਕਣ ਇਹ ਤਾਂ ਹੋ ਹੀ ਨਹੀਂ ਸਕਦਾ। ਬਾਲੀਵੁੱਡ 'ਚ ਇਨ੍ਹਾਂ ਗੀਤਾਂ ਨਾਲ ਸਮਾਂ ਬੰਨ੍ਹਣ ਵਾਲੇ ਗਾਇਕ ਦਲੇਰ ਮਹਿੰਦੀ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਦਲੇਰ ਮਹਿੰਦੀ ਦਾ ਜਨਮ 18 ਅਗਸਤ 1967 ਨੂੰ ਬਿਹਾਰ ਦੇ ਪਟਨਾ 'ਚ ਹੋਇਆ। ਗਾਇਕ ਹੋਣ ਦੇ ਨਾਲ-ਨਾਲ ਦਲੇਰ ਮਹਿੰਦੀ ਗੀਤਕਾਰ ਤੇ ਪ੍ਰੋਡਿਊਸਰ ਵੀ ਹਨ।
ਦਲੇਰ ਮਹਿੰਦੀ ਦੇ ਨਾਂ ਦਾ ਰਾਜ਼
ਕਬੂਤਰਬਾਜ਼ੀ ਵਰਗੇ ਵਿਵਾਦਾਂ 'ਚ ਰਹਿ ਚੁੱਕੇ ਦਲੇਰ ਮਹਿੰਦੀ ਦੇ ਨਾਂ ਦੇ ਪਿੱਛੇ ਇੱਕ ਰਾਜ਼ ਹੈ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਇਹ ਨਾਂ ਇੱਕ ਡਾਕੂ 'ਦਲੇਰ ਸਿੰਘ' ਤੋਂ ਪ੍ਰੇਰਿਤ ਹੋ ਕੇ ਰੱਖਿਆ ਸੀ, ਜੋ ਉਸ ਸਮੇਂ ਦਾ ਖ਼ਤਰਨਾਕ ਡਾਕੂ ਸੀ। ਇਹ ਸ਼ੋਅਲੇ ਦੇ 'ਗੱਭਰ ਸਿੰਘ' ਵਾਂਗ ਬੰਦੂਕਾਂ ਦੇ ਦਮ 'ਤੇ ਲੂਟ-ਖੋਹ ਕਰਦਾ ਸੀ।
ਦਲੇਰ ਜਦੋਂ ਵੱਡੇ ਹੋਏ ਤਾਂ ਉਸ ਜ਼ਮਾਨੇ 'ਚ ਪਰਵੇਜ਼ ਮਹਿੰਦੀ ਨਾਂ ਦੇ ਮਸ਼ਹੂਰ ਗਾਇਕ ਹੁੰਦੇ ਸਨ। ਫਿਰ ਮਾਤਾ ਪਿਤਾ ਨੇ ਉਨ੍ਹਾਂ ਦੇ ਨਾਂ ਪਿੱਛੇ ਮਹਿੰਦੀ ਜੋੜ ਦਿੱਤਾ। ਦਲੇਰ ਮਹਿੰਦੀ ਨੇ ਕੁਝ ਸਮਾਂ ਗੁਰਦੁਆਰਾ ਸਾਹਿਬ 'ਚ ਸ਼ਬਦ ਕੀਰਤਨ ਵੀ ਕੀਤਾ ।
11 ਸਾਲ ਦੀ ਉਮਰ 'ਚ ਛੱਡਿਆ ਸੀ ਘਰ
ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ। ਦਲੇਰ ਜਦੋਂ 11 ਸਾਲ ਦੇ ਸਨ ਉਦੋਂ ਉਹ ਘਰੋਂ ਭੱਜ ਕੇ ਗੋਰਖਪੁਰ ਆ ਗਏ ਸਨ, ਜਿੱਥੇ ਉਨ੍ਹਾਂ ਨੇ ਉਸਤਾਦ ਰਾਹਤ ਅਲੀ ਸਾਹਿਬ ਤੋਂ ਸੰਗੀਤ ਦੇ ਗੁਰ ਸਿੱਖੇ ਸਨ। 2 ਸਾਲ ਬਾਅਦ 13 ਸਾਲ ਦੀ ਉਮਰ 'ਚ ਦਲੇਰ ਮਹਿੰਦੀ ਨੇ ਜੌਨਪੁਰ 'ਚ ਸਟੇਜ ਸ਼ੋਅ ਕੀਤਾ ਸੀ।
ਕਬੂਤਰਬਾਜ਼ੀ ਮਾਮਲੇ 'ਚ 2 ਸਾਲ ਲਈ ਜਾ ਚੁੱਕੇ ਹਨ ਜੇਲ
ਸਾਲ 2003 'ਚ ਦਲੇਰ ਮਹਿੰਦੀ 'ਤੇ ਕਬੂਤਰਬਾਜ਼ੀ ਦਾ ਗੰਭੀਰ ਦੋਸ਼ ਲੱਗਾ ਸੀ। ਉਥੇ ਹੀ ਇਸ ਮਾਮਲੇ 'ਤੇ ਜਾਂਚ ਹੋਣ ਤੋਂ ਬਾਅਦ ਪੰਜਾਬ ਦੇ ਪਟਿਆਲਾ ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਇਹ ਕੇਸ ਲਗਭਗ 15 ਸਾਲਾਂ ਤੱਕ ਚੱਲਿਆ ਸੀ। 15 ਸਾਲਾਂ ਬਾਅਦ ਦਲੇਰ ਮਹਿੰਦੀ ਨੂੰ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ। ਉਥੇ ਹੀ ਇਸ ਦੋਸ਼ ਲਈ ਉਨ੍ਹਾਂ ਨੂੰ 2 ਸਾਲ ਦੀ ਕੈਦ ਦੀ ਸਜ਼ਾ ਵੀ ਹੋਈ।
ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਤੇ ਪ੍ਰੋਡਿਊਸਰ ਵੀ ਨੇ ਦਲੇਰ ਮਹਿੰਦੀ
ਜੇਕਰ ਗੱਲ ਕਰੀਏ ਇਨ੍ਹਾਂ ਦੇ ਬਾਲੀਵੁੱਡ ਸਫ਼ਰ ਦੀ ਤਾਂ ਦਲੇਰ ਮਹਿੰਦੀ ਨੇ ਇੰਡਸਟਰੀ ਨੂੰ ਕਾਫ਼ੀ ਜ਼ਿਆਦਾ ਸੁਪਰਹਿੱਟ ਗੀਤ ਦਿੱਤੇ ਹਨ, ਜੋ ਕਾਫ਼ੀ ਪਸੰਦ ਵੀ ਕੀਤੇ ਜਾਂਦੇ ਹਨ। ਗਾਇਕ ਹੋਣ ਦੇ ਨਾਲ-ਨਾਲ ਦਲੇਰ ਮਹਿੰਦੀ ਗੀਤਕਾਰ ਤੇ ਪ੍ਰੋਡਿਊਸਰ ਵੀ ਹਨ।