‘ਸ਼ਕਤੀ’ ਫੇਮ ਜਗਿਆਸਾ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Saturday, May 22, 2021 - 06:49 PM (IST)

‘ਸ਼ਕਤੀ’ ਫੇਮ ਜਗਿਆਸਾ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਮੁੰਬਈ: ਕੋਰੋਨਾ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਵਧਦੇ ਮਾਮਲੇ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਆਮ ਲੋਕ ਤਾਂ ਇਸ ਦਾ ਸ਼ਿਕਾਰ ਹੋ ਹੀ ਰਹੇ ਹਨ, ਸਿਤਾਰੇ ਵੀ ਤੇਜ਼ੀ ਨਾਲ ਇਸ ਦੀ ਚਪੇਟ ’ਚ ਆ ਰਹੇ ਹਨ। ਰੂਬੀਨਾ ਦਿਲੈਕ ਤੋਂ ਬਾਅਦ ਸ਼ੋਅ ‘ਸ਼ਕਤੀ’ ਫੇਮ ਜਗਿਆਸਾ ਸਿੰਘ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। 

PunjabKesari
ਜਗਿਆਸਾ ਸਿੰਘ ਨੇ ਪੋਸਟ ਸ਼ੇਅਰ ਕਰ ਲਿਖਿਆ ਕਿ ‘ਹਾਏ...ਪਿਛਲਾ ਮਹੀਨਾ ਮੇਰੇ ਲਈ ਮੁਸ਼ਕਿਲਾਂ ਭਰਿਆ ਸੀ। ਵੱਖ-ਵੱਖ ਸਮੇਂ ’ਤੇ ਮੇਰਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਹੋ ਗਿਆ ਸੀ। ਭਗਵਾਨ ਦੀ ਕ੍ਰਿਪਾ ਨਾਲ ਸਭ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ ਅਤੇ ਸਾਰੇ ਸਿਹਤਮੰਦ ਹਨ। ਮੈਂ ਵੀ ਕੋਰੋਨਾ ਪਾਜ਼ੇਟਿਵ ਹੋ ਗਈ ਹਾਂ ਅਤੇ ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਡਾਕਟਰਾਂ ਦੀ ਸਲਾਹ ’ਤੇ ਦਵਾਈਆਂ ਲੈ ਰਹੀ ਹਾਂ ਅਤੇ ਕਾਫ਼ੀ ਚੰਗਾ ਮਹਿਸੂਸ ਕਰ ਰਹੀ ਹਾਂ। ਤੁਹਾਡੇ ਪਿਆਰ ਅਤੇ ਸਪੋਰਟ ਲਈ ਧੰਨਵਾਦੀ ਹਾਂ। ਪ੍ਰਸ਼ੰਸਕ ਇਸ ਪੋਸਟ ਨੂੰ ਦੇਖ ਅਦਾਕਾਰਾ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੋਅ ‘ਸ਼ਕਤੀ’ ਦੀ ਲੀਡ ਅਦਾਦਾਰਾ ਰੂਬੀਨਾ ਦਿਲੈਕ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਹੁਣ ਅਦਾਕਾਰਾ ਬਿਲਕੁੱਲ ਠੀਕ ਹੈ ਅਤੇ ਸ਼ਿਮਲਾ ’ਚ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਿਹਾ ਹੈ।


author

Aarti dhillon

Content Editor

Related News