ਬਾਲੀਵੁੱਡ ’ਚ ਜਾਰੀ ਕੋਰੋਨਾ ਦਾ ਕਹਿਰ, ਹੁਣ ਅਦਾਕਾਰਾ ਫਾਤਿਮਾ ਸਨਾ ਸ਼ੇਖ ਅਤੇ ਵਿਕਰਾਂਤ ਦੀ ਰਿਪੋਰਟ ਆਈ ਪਾਜ਼ੇਟਿਵ

Tuesday, Mar 30, 2021 - 10:27 AM (IST)

ਬਾਲੀਵੁੱਡ ’ਚ ਜਾਰੀ ਕੋਰੋਨਾ ਦਾ ਕਹਿਰ, ਹੁਣ ਅਦਾਕਾਰਾ ਫਾਤਿਮਾ ਸਨਾ ਸ਼ੇਖ ਅਤੇ ਵਿਕਰਾਂਤ ਦੀ ਰਿਪੋਰਟ ਆਈ ਪਾਜ਼ੇਟਿਵ

ਮੁੰਬਈ: ਬੀ-ਟਾਊਨ ’ਚ ਕੋਰੋਨਾ ਵਾਇਰਸ ਦੇ ਮਾਮਲੇ ਆਏ ਦਿਨ ਵਧਦੇ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ’ਚ ਕਈ ਮਸ਼ਹੂਰ ਸਿਤਾਰੇ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਹੁਣ ‘ਦੰਗਲ ਗਰਲ’ ਫਾਤਿਮਾ ਸਨਾ ਸ਼ੇਖ ਅਤੇ ਅਦਾਕਾਰ ਵਿਕਰਾਂਤ ਮੈਸੀ ਕੋਵਿਡ-19 ਦੀ ਲਪੇਟ ’ਚ ਆ ਗਏ ਹਨ। 
ਫਾਤਿਮਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਸਟੋਰੀ ਸਾਂਝੀ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਫਾਤਿਮਾ ਸਨਾ ਸ਼ੇਖ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਲਿਖਿਆ ਕਿ ‘ਮੇਰੀ ਕੋਵਿਡ-19 ਟੈਸਟ ਦੀ ਰਿਪੋਰਟ ਪਾਜ਼ੇਵਿਟ ਆਈ ਹੈ। 

PunjabKesari
ਫਿਲਹਾਲ ਪ੍ਰੋਟੋਕਾਲ ਦਾ ਪਾਲਨ ਕਰ ਰਹੀ ਹਾਂ ਅਤੇ ਘਰ ’ਚ ਇਕਾਂਤਵਾਸ ਹਾਂ। ਤੁਹਾਡੀਆਂ ਚਿੰਤਾਵਾਂ ਅਤੇ ਪ੍ਰਾਥਨਾਵਾਂ ਲਈ ਧੰਨਵਾਦ। ਸੁਰੱਖਿਅਤ ਰਹੋ ਦੋਸਤੋ। 
ਫਾਤਿਮਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਅਨਿਲ ਕਪੂਰ ਦੇ ਨਾਲ ਕਿਸੇ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਫ਼ਿਲਮ ਦੇ ਬਾਰੇ ’ਚ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ। ਫਾਤਿਮਾ ਆਖ਼ਿਰੀ ਵਾਰ ਫ਼ਿਲਮ ‘ਲੂਡੋ’ ’ਚ ਨਜ਼ਰ ਆਈ ਸੀ। ਇਸ ਫ਼ਿਲਮ ’ਚ ਉਨ੍ਹਾਂ ਨਾਲ ਅਦਾਕਾਰ ਰਾਜਕੁਮਾਰ ਰਾਓ ਸਨ। 
ਵਿਕਰਾਂਤ ਮੈਸੀ ਨੂੰ ਵੀ ਹੋਇਆ ਕੋਰੋਨਾ 
ਵਿਕਰਾਂਤ ਨੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਸਾਂਝੀ ਕਰਕੇ ਦਿੱਤੀ। ਵਿਕਰਾਂਤ ਨੇ ਆਪਣੀ ਇੰਸਟਾਗ੍ਰਾਮ ਪੋਸਟ ’ਚ ਲਿਖਿਆ ਕਿ ‘ਸੂਟਿੰਗ ਦੌਰਾਨ ਸਾਵਧਾਨੀ ਵਰਤਣ ਦੇ ਬਾਵਜੂਦ ਮੈਂ ਕੋਰੋਨਾ ਪਾਜ਼ੇਟਿਵ ਹੋ ਗਿਆ ਹਾਂ ਅਤੇ ਘਰ ’ਚ ਇਕਾਂਤਵਾਸ ਹਾਂ। 

PunjabKesari
ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਕਿ ਪਿਛਲੇ ਦਿਨਾਂ ’ਚ ਮੇਰੇ ਸੰਪਰਕ ’ਚ ਆਏ ਹੋਣ, ਜਲਦ ਤੋਂ ਜਲਦ ਆਪਣਾ ਟੈਸਟ ਕਰਵਾ ਲੈਣ। ਮੈਂ ਜ਼ਰੂਰੀ ਦਵਾਈਆਂ ਲੈ ਰਿਹਾ ਹਾਂ ਅਤੇ ਫਿਲਹਾਲ ਆਰਾਮ ਕਰ ਰਿਹਾ ਹਾਂ। ਹੁਣ ਮੇਰੀ ਪਹਿਲਾਂ ਤੋਂ ਤਬੀਅਤ ਠੀਕ ਹੈ। ਸਾਰਿਆਂ ਨੂੰ ਅਪੀਲ ਹੈ ਕਿ ਸਾਰੀਆਂ ਜ਼ਰੂਰੀ ਚੀਜ਼ਾਂ ਕਰੋ ਅਤੇ ਘਰ ਤੋਂ ਬਾਹਰ ਉਦੋਂ ਨਿਕਲੋ ਜਦੋਂ ਬਹੁਤ ਜ਼ਿਆਦਾ ਜ਼ਰੂਰੀ ਹੋਵੇ। 

PunjabKesari
ਵਿਕਰਾਂਤ ਦੇ ਫ਼ਿਲਮਾਂ 'ਚ ਕੰਮ ਦੀ ਗੱਲ ਕਰੀਏ ਤਾਂ ਉਹ ਹੁਣ ‘ਹਸੀਨ ਦਿਲਰੂਬਾ’ ’ਚ ਨਜ਼ਰ ਆਉਣਗੇ। ਇਨ੍ਹਾਂ ’ਚ ਉਨ੍ਹਾਂ ਦੇ ਨਾਲ ਅਦਾਕਾਰਾ ਤਾਪਸੀ ਪਨੂੰ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ ’ਚ ਵਿਜੇ ਸੇਤੁਪਤੀ ਸਟਾਰਰ ਫ਼ਿਲਮ ‘ਮੁੰਬਈਕਰ’ ਦੀ ਸ਼ੂਟਿੰਗ ਪੂਰੀ ਕੀਤੀ ਹੈ। 


author

Aarti dhillon

Content Editor

Related News