ਕੋਰੋਨਾ ਆਫ਼ਤ: ਅਨਾਥ ਬੱਚੀਆਂ ਦੀ ਮਦਦ ਲਈ ਅੱਗੇ ਆਏ ਰਾਜੂ ਸ਼੍ਰੀਵਾਸਤਵ

2021-06-18T13:26:17.23

ਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ’ਚ ਕਾਨਪੁਰ ਦੀਆਂ ਦੋ ਮਾਸੂਮ ਬੱਚੀਆਂ ਖੁਸ਼ੀ ਅਤੇ ਪਰੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉਠ ਗਿਆ ਹੈ। ਇਹ ਬੱਚੀਆਂ ਅੱਜ ਵੀ ਮਾਤਾ-ਪਿਤਾ ਦੀ ਤਸਵੀਰ ਨੂੰ ਗਲੇ ਨਾਲ ਲਗਾ ਕੇ ਸੌਂਦੀਆਂ ਹਨ। ਮਾਤਾ-ਪਿਤਾ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਆਉਣ ਲੱਗਦੇ ਹਨ। ਬੱਚੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਵੀ ਰੱਖਣ ਤੋਂ ਮਨ੍ਹਾ ਕਰ ਦਿੱਤਾ ਸੀ। ਮਕਾਨ ਮਾਲਕ ਅਤੇ ਕੇਅਰਟੇਕਰ ਪ੍ਰੇਮ ਪਾਂਡੇ ਨੇ ਬੱਚੀਆਂ ਨੂੰ ਸਹਾਰਾ ਦਿੱਤਾ। 
ਜਿਵੇਂ ਹੀ ਇਨ੍ਹਾਂ ਬੱਚੀਆਂ ਦੇ ਬਾਰੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਨਾ ਸਿਰਫ ਬੱਚੀਆਂ ਦੀ ਆਰਥਿਕ ਸਹਾਇਤਾ ਕੀਤੀ ਸਗੋਂ ਮਾਸੂਮ ਬੱਚੀਆਂ ਦੇ ਚਿਹਰੇ ’ਤੇ ਮੁਕਸਾਨ ਵੀ ਲੈ ਕੇ ਆਏ। ਰਾਜੂ ਸ਼੍ਰੀਵਾਸਤਵ ਨੇ ਖੁਸ਼ੀ ਅਤੇ ਪਰੀ ਨਾਲ ਮੁੰਬਈ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ।

PunjabKesari
ਖੁਸ਼ੀ ਅਤੇ ਪਰੀ ਹੁਣ ਰਾਜੂ ਸ਼੍ਰੀਵਾਸਤਵ ਨੂੰ ਮਿਲੀਆਂ ਤਾਂ ਲਿਪਟ ਕੇ ਰੌਣ ਲੱਗੀਆਂ। ਰਾਜੂ ਸ਼੍ਰੀਵਾਸਤਵ ਨੇ ਬੱਚੀਆਂ ਦੇ ਸਿਰ ’ਤੇ ਹੱਥ ਫੇਰਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ। ਰਾਜੂ ਸ਼੍ਰੀਵਾਸਤਵ ਨੇ ਬੱਚੀਆਂ ਨੂੰ ਜੋਕ ਸੁਣਾ ਕੇ ਖ਼ੂਬ ਹਸਾਇਆ। ਰਾਜੂ ਸ਼੍ਰੀਵਾਸਤਵ ਨੇ ਬੱਚੀਆਂ ਲਈ 16,000 ਰੁਪਏ ਕੇਅਰਟੇਕਰ ਪ੍ਰੇਮ ਪਾਂਡੇ ਦੇ ਖਾਤੇ ’ਚ ਟਰਾਂਸਫਰ ਕੀਤੇ ਹਨ। 
ਉੱਧਰ ਜਦੋਂ ਬੱਚੀਆਂ ਦੇ ਅਨਾਥ ਹੋਣ ਦੀ ਖ਼ਬਰ ਅਖਿਲ ਭਾਰਤੀ ਉਦਯੋਗ ਵਪਾਰ ਮੰਡਲ ਦੇ ਪ੍ਰਦੇਸ਼ ਮਹਾਮੰਤਰੀ ਗਿਆਨੇਸ਼ ਮਿਸ਼ਰਾ ਨੂੰ ਮਿਲੀ ਤਾਂ ਉਹ ਬੱਚੀਆਂ ਦੇ ਘਰ ਪਹੁੰਚੇ। ਉਨ੍ਹਾਂ ਨੇ ਬੱਚੀਆਂ ਦੇ ਘਰ ’ਚ ਤਿੰਨ ਮਹੀਨੇ ਦਾ ਰਾਸ਼ਨ, ਕੱਪੜੇ ਅਤੇ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। 


Aarti dhillon

Content Editor Aarti dhillon