ਅਦਾਕਾਰ ਰਿਤਿਕ ਰੋਸ਼ਨ ਦੇ ਮਾਤਾ-ਪਿਤਾ ਅਤੇ ਭੈਣ ਸੁਨੈਨਾ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ

04/09/2021 10:22:35 AM

ਮੁੰਬਈ: ਇਕ ਪਾਸੇ ਜਿਥੇ ਜਾਨਲੇਵਾ ਕੋਰੋਨਾ ਵਾਇਰਸ ਨੇ ਦੇਸ਼ ’ਚ ਇਕ ਵਾਰ ਫਿਰ ਆਪਣੇ ਪੈਰ ਪਸਾਰ ਲਏ ਹਨ। ਉੱਧਰ ਇਸ ਬੀਮਾਰੀ ਨਾਲ ਲੜਣ ਲਈ ਟੀਕਾਕਰਨ ਵੀ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀਂ ਕਈ ਬਾਲੀਵੁੱਡ ਸਿਤਾਰੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ। ਉੱਧਰ ਹੁਣ ਕੁਝ ਸਿਤਾਰੇ ਅਜਿਹੇ ਵੀ ਹਨ ਜੋ ਆਏ ਦਿਨ ਕੋਰੋਨਾ ਟੀਕਾ ਲਗਵਾ ਰਹੇ ਹਨ। ਇਨ੍ਹਾਂ ’ਚੋਂ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਦੇ ਮਾਤਾ-ਪਿਤਾ ਰਾਕੇਸ਼ ਰੋਸ਼ਨ, ਪਿੰਕੀ ਰੋਸ਼ਨ ਅਤੇ ਭੈਣ ਸੁਨੈਨਾ ਦਾ ਨਾਂ ਵੀ ਸ਼ਾਮਲ ਹੈ। 

PunjabKesari
ਇਸ ਦੀ ਜਾਣਕਾਰੀ ਖ਼ੁਦ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ। ਰਿਤਿਕ ਦੇ ਪਿਤਾ ਰਾਕੇਸ਼ ਰੋਸ਼ਨ ਨੇ ਆਪਣੇ ਇੰਸਟਾਗ੍ਰਾਮ ’ਤੇ ਦੋ ਨਵੀਂਆਂ ਤਸਵੀਰਾਂ ਪੋਸਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪਹਿਲੀ ਤਸਵੀਰ ਰਾਕੇਸ਼ ਦੀ ਹੈ। ਇਸ ’ਚ ਉਹ ਕੁਰਸੀ ’ਤੇ ਬੈਠੇ ਦਿਖਾਈ ਦੇ ਰਹੇ ਹਨ। ਉੱਧਰ ਉਨ੍ਹਾਂ ਨੂੰ ਮੈਡੀਕਲ ਸਟਾਫ਼ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਦੇ ਰਹੇ ਹਨ। ਰਾਕੇਸ਼ ਨੇ ਕੈਪਸ਼ਨ ’ਚ ਲਿਖਿਆ ਕਿ- ‘ਕੋਵਿਡ 19 ਦੀ ਦੂਜੀ ਖੁਰਾਕ ਲੈ ਲਈ ਹੈ’। ਭਗਵਾਨ ਸਭ ’ਤੇ ਕਿ੍ਰਪਾ ਕਰਨ’। ਉੱਧਰ ਦੂਜੀ ਤਸਵੀਰ ’ਚ ਉਹ ਪਤਨੀ ਪਿੰਕੀ ਰੋਸ਼ਨ ਅਤੇ ਧੀ ਸੁਨੈਨਾ ਰੋਸ਼ਨ ਨਾਲ ਦਿਖਾਈ ਦੇ ਰਹੇ ਹਨ।

PunjabKesari
ਰਾਕੇਸ਼ ਰੋਸ਼ਨ ਨੇ ਕੈਪਸ਼ਨ ’ਚ ਲਿਖਿਆ ਕਿ ਰੋਸ਼ਨ ਪਰਿਵਾਰ ਦੇ ਮੈਂਬਰਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈ ਲਈ ਹੈ। ਉਨ੍ਹਾਂ ਨੇ ਡਾਕਟਰ ਭੁਜੰਗ ਪਾਈ ਦਾ ਧੰਨਵਾਦ ਵੀ ਕੀਤਾ। ਰਾਕੇਸ਼ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੈਵਨ ਹਿਲਪ ਹਸਪਤਾਲ ’ਚ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲਈ ਹੈ। ਰਾਕੇਸ਼ ਨੇ ਕੋਰੋਨਾ ਦੀ ਪਹਿਲੀ ਖੁਰਾਕ 4 ਮਾਰਚ ਨੂੰ ਲਈ ਸੀ। 

PunjabKesari
ਦੱਸ ਦੇਈਏ ਕਿ ਪਿਛਲੇ ਸਾਲ ਰੋਸ਼ਨ ਪਰਿਵਾਰ ’ਚ ਸਭ ਨੂੰ ਕੋਰੋਨਾ ਹੋ ਗਿਆ ਸੀ ਜਿਸ ਦੇ ਚੱਲਦੇ  ਪਰਿਵਾਰ ਨੂੰ ਇਕਾਂਤਵਾਸ ਹੋਣਾ ਪਿਆ। ਰਾਕੇਸ਼ ਰੋਸ਼ਨ ਦੀ ਪਤਨੀ ਪਿੰਕੀ ਰੋਸ਼ਨ ਸਮੇਤ ਘਰ ’ਚ ਕੰਮ ਕਰਨ ਵਾਲੇ ਸਟਾਫ਼ ’ਚੋਂ ਕਈ ਲੋਕ ਕੋੋਰੋਨਾ ਇੰਫੈਕਟਿਡ ਪਾਏ ਗਏ ਸਨ। ਇਸ ਤੋਂ ਬਾਅਦ ਡਾਕਟਰਾਂ ਦੀ ਦੇਖਭਾਲ ਅਤੇ ਸੈਲਫ਼ ਆਈਸੋਲੇਸ਼ਨ ਰਾਹੀਂ ਪਿੰਕੀ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ। 


Aarti dhillon

Content Editor

Related News