ਭੋਜਪੁਰੀ ਡਾਇਰੈਕਟਰ ਨੇ ਰਵੀ ਕਿਸ਼ਨ ’ਤੇ ਲਗਾਇਆ ਟਾਈਟਲ ਚੋਰੀ ਕਰਨ ਦਾ ਦੋਸ਼
Saturday, Jul 30, 2022 - 06:42 PM (IST)

ਮੁੰਬਈ (ਬਿਊਰੋ)– ਭੋਜਪੁਰੀ ਫ਼ਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਡਾਇਰੈਕਟਰ ਵਿਨੋਦ ਤਿਵਾਰੀ ਨੇ ਸੁਪਰਸਟਾਰ ਤੇ ਸੰਸਦ ਮੈਂਬਰ ਰਵੀ ਕਿਸ਼ਨ ’ਤੇ ਵੱਡਾ ਇਲਜ਼ਾਮ ਲਗਾਇਆ ਹੈ। ਕੁਝ ਦਿਨ ਪਹਿਲਾਂ ਵਿਨੋਦ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਫ਼ਿਲਮ ਦਾ ਨਾਂ ‘ਜ਼ਿਲਾ ਗੋਰਖਪੁਰ’ ਦੱਸਿਆ।
ਵਿਨੋਦ ਤਿਵਾਰੀ ਤੋਂ ਪਹਿਲਾਂ ਸੁਪਰਸਟਾਰ ਰਵੀ ਕਿਸ਼ਨ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਸੀ। ਪੋਸਟਰ ਸਾਹਮਣੇ ਆਉਣ ਤੋਂ ਬਾਅਦ ਵਿਨੋਦ ਨੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਦੇ ਟਾਈਟਲ ਨੂੰ ਚੋਰੀ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ
ਵਿਨੋਦ ਤਿਵਾਰੀ ਇਸ ਬਾਰੇ ਕਹਿੰਦੇ ਹਨ, ‘‘2016 ’ਚ ਮੈਂ ਇਕ ਫ਼ਿਲਮ ਦਾ ਐਲਾਨ ਕੀਤਾ ਸੀ, ਜਿਸ ਦਾ ਨਾਂ ‘ਜ਼ਿਲਾ ਗੋਰਖਪੁਰ’ ਸੀ। ਕੁਝ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਕਿ ਰਵੀ ਕਿਸ਼ਨ ਵੀ ਗੋਰਖਪੁਰ ’ਤੇ ਕੋਈ ਫ਼ਿਲਮ ਬਣਾ ਰਹੇ ਹਨ। ਇਹ ਟਾਈਟਲ ਇੰਪਾ (IMPAA) ਦੇ ਹੀ ਨਹੀਂ ਸਕਦਾ ਹੈ ਕਿਉਂਕਿ ਇਸ ਟਾਈਟਲ ਦਾ ਕਾਪੀਰਾਈਟ ਮੇਰੇ ਕੋਲ ਹੈ। ਮੈਂ ਇੰਪਾ ਰਾਹੀਂ ਚਿੱਠੀ ਜਾਰੀ ਕਰਵਾਈ ਹੈ।’’
ਦੂਜੇ ਪਾਸੇ ਪੋਸਟਰ ਦੇ ਕਾਪੀਰਾਈਟ ਵਿਵਾਦ ’ਤੇ ਰਵੀ ਨੇ ਕਿਹਾ, ‘‘ਚੰਗਾ, ਪਤਾ ਕਰ ਲਵਾਂਗੇ। ਜੇਕਰ ਕੁਝ ਅਜਿਹਾ ਹੈ ਤਾਂ ਅਸੀਂ ਉਨ੍ਹਾਂ ਨੂੰ ਬੇਨਤੀ ਕਰਕੇ ਇਹ ਟਾਈਟਲ ਲੈ ਲਵਾਂਗੇ। ਜੇਕਰ ਉਨ੍ਹਾਂ ਦੇ ਨਾਂ ’ਤੇ ਰਜਿਸਟਰ ਹੈ ਤਾਂ ਇਸ ’ਤੇ ਉਨ੍ਹਾਂ ਨਾਲ ਗੱਲ ਕੀਤੀ ਜਾਵੇਗੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।