ਫ਼ਿਲਮ ‘ਕੂਲੀ ਨੰਬਰ 1’ ਦਾ ਧਮਾਕੇਦਾਰ ਟਰੇਲਰ ਰਿਲੀਜ਼, ਵਰੁਣ ਧਵਨ ਦੇ ਦਿਖੇ ਕਈ ਅੰਦਾਜ਼ (ਵੀਡੀਓ)

11/28/2020 7:06:22 PM

ਜਲੰਧਰ (ਬਿਊਰੋ)- ਫ਼ਿਲਮ ‘ਕੂਲੀ ਨੰਬਰ 1’ ਦਾ ਟਰੇਲਰ ਲਾਂਚ ਹੋ ਗਿਆ ਹੈ। ਫ਼ਿਲਮ ਦਾ ਟਰੇਲਰ ਕਾਮੇਡੀ ਤੇ ਰੋਮਾਂਸ ਨਾਲ ਭਰਪੂਰ ਹੈ। ਟਰੇਲਰ ’ਚ ਵਰੁਣ ਧਵਨ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਲੱਗ ਰਹੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖ਼ਾਨ ਵੀ ਕਾਮੇਡੀ ਕਰਨ ’ਚ ਕਾਫੀ ਕਿਊਟ ਲੱਗ ਰਹੀ ਹੈ। ਟਰੇਲਰ ’ਚ ਦੋਵਾਂ ਵਿਚਕਾਰ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਡੈਵਿਡ ਧਵਨ ਦੀ ਇਹ 45ਵੀਂ ਫ਼ਿਲਮ ਹੈ।

ਫ਼ਿਲਮ ’ਚ ਪਰੇਸ਼ ਰਾਵਲ ਨੇ ਸਾਰਾ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦਾ ਨਿਰਦੇਸ਼ਨ ਵਰੁਣ ਧਵਨ ਦੇ ਪਿਤਾ ਡੈਵਿਡ ਧਵਨ ਨੇ ਕੀਤਾ ਹੈ। ਇਸ ’ਚ ਵਰੁਣ ਧਵਨ ਕਈ ਵੱਖ-ਵੱਖ ਕਿਰਦਾਰਾਂ ’ਚ ਨਜ਼ਰ ਆ ਰਹੇ ਹਨ। ਉਧਰ ਜਾਨੀ ਲੀਵਰ ਵੀ ਪੁਲਸ ਇੰਸਪੈਕਟਰ ਦੇ ਰੋਲ ’ਚ ਵਧੀਆ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ। ਉਹ ਰਾਜੂ ਕੂਲੀ ਦੀ ਸੱਚਾਈ ਦਾ ਖੁਲਾਸਾ ਕਰਦੇ ਹਨ।

ਫ਼ਿਲਮ ਦਾ ਮਿਊਜ਼ਿਕ ਵੀ ਸ਼ਾਨਦਾਰ ਲੱਗ ਰਿਹਾ ਹੈ। ਫ਼ਿਲਮ ਦੀ ਕਹਾਣੀ ਗੋਵਿੰਦਾ ਤੇ ਕਰਿਸ਼ਮਾ ਸਟਾਰ ‘ਕੂਲੀ ਨੰਬਰ 1’ ਤੋਂ ਕੁਝ ਵੱਖਰੀ ਹੈ। ਦੱਸਣਯੋਗ ਹੈ ਕਿ ਗੋਵਿੰਦਾ ਨੇ ਬੱਸ ਸਟੈਂਡ ਦੇ ਕੂਲੀ ਦਾ ਰੋਲ ਕੀਤਾ ਸੀ, ਉਥੇ ਹੀ ਵਰੁਣ ਨੇ ਰੇਲਵੇ ਸਟੇਸ਼ਨ ਦੇ ਕੂਲੀ ਦਾ ਕਿਰਦਾਰ ਨਿਭਾਇਆ ਹੈ।

ਇਹ ਫ਼ਿਲਮ ਇਸੇ ਸਾਲ 25 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਓ. ਟੀ. ਟੀ. ਪਲੇਟਫਾਰਮ ਐਮਾਜ਼ਾਨ ’ਤੇ ਰਿਲੀਜ਼ ਹੋਵੇਗੀ।


Rahul Singh

Content Editor Rahul Singh