ਗਾਇਕ ਹਿਊਮੇਨ ਸਾਗਰ ਦੀ ਮੌਤ ਮਗਰੋਂ ਵੱਡਾ ਵਿਵਾਦ: ਮਾਂ ਨੇ ਮੈਨੇਜਰ ਅਤੇ ਆਯੋਜਕਾਂ 'ਤੇ ਲਗਾਏ ਗੰਭੀਰ ਇਲਜ਼ਾਮ
Tuesday, Nov 18, 2025 - 01:05 PM (IST)
ਮੁੰਬਈ- ਪ੍ਰਸਿੱਧ ਓੜੀਆ ਗਾਇਕ ਹਿਊਮੇਨ ਸਾਗਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਦਾ ਦਿਹਾਂਤ ਸੋਮਵਾਰ, 17 ਨਵੰਬਰ ਦੀ ਸ਼ਾਮ ਨੂੰ 36 ਸਾਲ ਦੀ ਉਮਰ ਵਿੱਚ ਹੋ ਗਿਆ। ਗਾਇਕ ਦੇ ਅਚਾਨਕ ਦਿਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਉਦਯੋਗ ਵਿੱਚ ਸੋਗ ਦੀ ਲਹਿਰ ਹੈ। ਹਿਊਮੇਨ ਸਾਗਰ ਦੀ ਮੌਤ ਮਗਰੋਂ, ਉਨ੍ਹਾਂ ਦੀ ਮਾਂ ਸ਼ੇਫਾਲੀ ਸੁਨਾ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਆਪਣੇ ਬੇਟੇ ਦੇ ਮੈਨੇਜਰ ਅਤੇ ਕਈ ਪ੍ਰੋਗਰਾਮ ਆਯੋਜਕਾਂ 'ਤੇ ਗੰਭੀਰ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ: Viral Video: 'ਹੀਰੋਇਨਾਂ ਨਾਲ ਪਤਨੀ ਵਾਂਗ ਰੋਮਾਂਸ ਕਰਦਾ ਹਾਂ'; ਇਸ ਸਿੰਗਰ ਦੇ ਬਿਆਨ ਨੇ ਮਚਾਈ ਹਲਚਲ
ਮਾਂ ਦੇ ਗੰਭੀਰ ਇਲਜ਼ਾਮ
ਗਾਇਕ ਨੂੰ ਗੁਆਉਣ ਦੇ ਸਦਮੇ ਵਿੱਚ, ਮਾਂ ਸ਼ੇਫਾਲੀ ਸੁਨਾ ਨੇ ਮੀਡੀਆ ਨਾਲ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਆਯੋਜਕ ਉਨ੍ਹਾਂ ਦੀ ਵਿਗੜਦੀ ਸਿਹਤ ਦੇ ਬਾਵਜੂਦ ਗਾਇਕ ਨੂੰ ਸਟੇਜ ਸ਼ੋਅ ਲਈ ਲਗਾਤਾਰ ਮਜਬੂਰ ਕਰ ਰਹੇ ਸਨ। ਉਨ੍ਹਾਂ ਨੇ ਦੋਸ਼ ਲਾਇਆ, "ਮੇਰੇ ਬੇਟੇ ਦੀ ਵਰਤੋਂ ਕੀਤੀ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਵੀ ਪ੍ਰੋਗਰਾਮ ਕਰਨ ਲਈ ਮਜਬੂਰ ਕੀਤਾ ਗਿਆ"। ਸ਼ੇਫਾਲੀ ਅਨੁਸਾਰ, ਉਸ ਸਮੇਂ ਹਿਊਮੇਨ ਨੂੰ ਤੁਰੰਤ ਆਰਾਮ, ਇਲਾਜ ਅਤੇ ਮੈਡੀਕਲ ਟ੍ਰੀਟਮੈਂਟ ਦੀ ਜ਼ਰੂਰਤ ਸੀ।
ਇਹ ਵੀ ਪੜ੍ਹੋੋ: ਨਵੇਂ ਵਿਵਾਦ 'ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ ! ਚੱਲਦੇ ਪ੍ਰੋਗਰਾਮ ਵਿਚ ਪੈ ਗਿਆ ਪੰਗਾ
ਮੈਨੇਜਰ ਨੇ ਦੋਸ਼ਾਂ ਨੂੰ ਕੀਤਾ ਖਾਰਜ
ਇਸ ਮਾਮਲੇ ਵਿੱਚ ਹਿਊਮਨ ਸਾਗਰ ਦੇ ਮੈਨੇਜਰ ਵੱਲੋਂ ਸਫਾਈ ਪੇਸ਼ ਕੀਤੀ ਗਈ ਹੈ। ਮੈਨੇਜਰ ਨੇ ਮਾਂ ਦੇ ਦੋਸ਼ਾਂ ਨੂੰ 'ਤੱਥਾਂ ਤੋਂ ਪਰੇ' ਦੱਸਦੇ ਹੋਏ ਖਾਰਜ ਕਰ ਦਿੱਤਾ ਹੈ। ਮੈਨੇਜਰ ਨੇ ਦਾਅਵਾ ਕੀਤਾ ਕਿ ਗਾਇਕ ਦੀ ਸਿਹਤ ਵਿਗੜਨ ਦਾ ਕਾਰਨ ਕਿਸੇ ਤਰ੍ਹਾਂ ਦਾ ਦਬਾਅ ਨਹੀਂ, ਬਲਕਿ ਖੁਦ ਉਨ੍ਹਾਂ ਦੀ ਡਾਕਟਰੀ ਨਾਲ ਜੁੜੀ ਲਾਪਰਵਾਹੀ ਰਹੀ। ਮੈਨੇਜਰ ਅਨੁਸਾਰ, ਹਿਊਮਨ ਦੀ ਲਿਵਰ ਸੰਬੰਧੀ ਸਮੱਸਿਆ ਦਾ ਇਲਾਜ ਪਹਿਲਾਂ ਹੀ ਹੋ ਚੁੱਕਾ ਸੀ, ਪਰ ਉਨ੍ਹਾਂ ਨੇ ਸਮੇਂ 'ਤੇ ਦਵਾਈਆਂ ਨਹੀਂ ਲਈਆਂ ਅਤੇ ਸਿਹਤ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਮੈਨੇਜਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਕਈ ਵਾਰ ਆਰਾਮ ਅਤੇ ਇਲਾਜ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਗਈ, ਪਰ ਉਨ੍ਹਾਂ ਨੇ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਹ ਵੀ ਪੜ੍ਹੋ: ਕਾਨੂੰਨੀ ਪਚੜੇ 'ਚ ਫਸੇ ਫ਼ਿਲਮ ਨਿਰਦੇਸ਼ਕ ਵਿਕਰਮ ਭੱਟ, FIR ਹੋਈ ਦਰਜ ! ਜਾਣੋ ਕੀ ਹੈ ਪੂਰਾ ਮਾਮਲਾ
ਮੌਤ ਦਾ ਅਧਿਕਾਰਤ ਕਾਰਨ
ਏਮਜ਼ ਭੁਵਨੇਸ਼ਵਰ ਦੇ ਇਲਾਜ ਕਰ ਰਹੇ ਡਾਕਟਰ ਦੇ ਮੁਤਾਬਕ, ਗਾਇਕ ਦੀ ਮੌਤ ਦਾ ਕਾਰਨ ਮਲਟੀ-ਆਰਗਨ ਡਿਸਫੰਕਸ਼ਨ ਸਿੰਡਰੋਮ ਸੀ। ਜਦੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਤਾਂ ਮੈਡੀਕਲ ਰਿਪੋਰਟ ਵਿੱਚ ਕਈ ਗੰਭੀਰ ਬਿਮਾਰੀਆਂ ਦਾ ਪਤਾ ਲੱਗਿਆ ਸੀ। ਇਨ੍ਹਾਂ ਵਿੱਚ ਸ਼ਾਮਲ ਸਨ, ਐਕਿਊਟ-ਆਨ-ਕ੍ਰੋਨਿਕ ਲਿਵਰ ਫੇਲ੍ਹ ਹੋਣਾ, ਨਮੂਨੀਆ, ਗੰਭੀਰ ਲੈਫਟ ਵੈਂਟ੍ਰੀਕਿਊਲਰ ਸਿਸਟੋਲਿਕ ਡਿਸਫੰਕਸ਼ਨ ਦੇ ਨਾਲ ਡਾਇਲੇਟਿਡ ਕਾਰਡਿਓਮਾਇਓਪੈਥੀ, ਮਲਟੀ-ਆਰਗਨ ਡਿਸਫੰਕਸ਼ਨ ਸਿੰਡਰੋਮ।
ਇਹ ਵੀ ਪੜ੍ਹੋ: ਵੱਡੀ ਖਬਰ; ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, 36 ਸਾਲ ਦੀ ਉਮਰ 'ਚ ਇਸ Singer ਨੇ ਛੱਡੀ ਦੁਨੀਆ
