ਕਾਮੇਡੀ ਫ਼ਿਲਮ ''ਫ਼ਰ੍ਰਾਟਾ'' ਦਾ ਐਲਾਨ, ਜੱਸੀ ਗਿੱਲ ਨਿਭਾਉਣਗੇ ਅਹਿਮ ਭੂਮਿਕਾ

Tuesday, Oct 22, 2024 - 12:24 PM (IST)

ਕਾਮੇਡੀ ਫ਼ਿਲਮ ''ਫ਼ਰ੍ਰਾਟਾ'' ਦਾ ਐਲਾਨ, ਜੱਸੀ ਗਿੱਲ ਨਿਭਾਉਣਗੇ ਅਹਿਮ ਭੂਮਿਕਾ

ਜਲੰਧਰ (ਬਿਊਰੋ) : ਮਸ਼ਹੂਰ ਫ਼ਿਲਮ ਨਿਰਮਾਤਾ ਰੁਪਾਲੀ ਗੁਪਤਾ ਨੇ ਆਪਣੀ ਨਵੀਂ ਪੰਜਾਬੀ ਫੀਚਰ ਫ਼ਿਲਮ 'ਫ਼ਰ੍ਰਾਟਾ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। 'ਫ੍ਰਾਈਡੇ ਰਸ਼ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਟੋਸ ਪ੍ਰੋਡੋਕਸ਼ਨ ਲਿਮਿ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਹ ਪੰਜਾਬੀ ਫ਼ਿਲਮ 'ਟਰੂ ਸਟੋਰੀ' 'ਤੇ ਆਧਾਰਿਤ ਹੋਵੇਗੀ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਥਾਪਰ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

'ਓਹ ਕਣਕ ਦੀ ਬੱਲੀ ਵਰਗੀ, ਬਣਕੇ ਤਿੱਤਲੀ ਦੇਖੋ ਚੱਲੀ ਕਲਮਕੱਲੀ' ਦੀ ਟੈਗਲਾਇਨ ਅਧੀਨ ਬਣਾਈ ਜਾ ਰਹੀ ਇਸ ਦਿਲਚਸਪ ਡ੍ਰਾਮੈਟਿਕ ਫ਼ਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਪਰ ਇਸ 'ਚ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਚਰਚਿਤ ਚਿਹਰਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਬਾਲੀਵੁੱਡ ਦੀ ਉੱਚ-ਕੋਟੀ ਨਿਰਮਾਤਰੀ ਵਜੋਂ ਆਪਣੀ ਹੋਂਦ ਦਾ ਬਰਾਬਰਤਾ ਨਾਲ ਪ੍ਰਗਟਾਵਾ ਕਰਵਾ ਰਹੀ ਹੈ ਨਿਰਮਾਤਾ ਰੁਪਾਲੀ ਗੁਪਤਾ, ਜੋ ਕਈ ਸੁਪਰ ਡੁਪਰ ਹਿੱਟ, ਬਿੱਗ ਸੈੱਟਅਪ ਅਤੇ ਬਹੁ-ਚਰਚਿਤ ਫ਼ਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ, ਜਿੰਨ੍ਹਾਂ 'ਚ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਦੀਆਂ ਫ਼ਿਲਮਾਂ ਤੋਂ ਇਲਾਵਾ 'ਮੂਸਾ ਜੱਟ', '15 ਲੱਖ ਕਦੋਂ ਆਊਗਾ' ਆਦਿ ਸ਼ੁਮਾਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਖ਼ੂਬਸੂਰਤ ਤਸਵੀਰਾਂ

ਪੰਜਾਬੀ ਸਿਨੇਮਾ ਦੀ ਹਿੱਟ ਫਰੈਂਚਾਈਜ 'ਮਿਸਟਰ ਐਂਡ ਮਿਸਿਜ਼ 420 ਅਗੇਨ' (ਭਾਗ ਤੀਜਾ) ਦੇ ਨਿਰਮਾਣ ਕਾਰਜਾਂ 'ਚ ਵੀ ਇਨੀਂ ਦਿਨੀਂ ਤੇਜ਼ੀ ਨਾਲ ਜੁਟੀ ਹੋਈ ਹੈ ਇਹ ਬ੍ਰਿਲੀਅਟ ਨਿਰਮਾਤਰੀ, ਜਿੰਨ੍ਹਾਂ ਦੀ ਸ਼ਿਤਿਜ ਚੌਧਰੀ ਨਿਰਦੇਸ਼ਿਤ ਅਤੇ ਨਰੇਸ਼ ਕਥੂਰੀਆ ਲਿਖਿਤ ਇਸ ਕਾਮੇਡੀ ਡਰਾਮਾ ਫ਼ਿਲਮ 'ਚ ਸਟਾਰ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਇੱਕ ਵਾਰ ਫਿਰ ਲੀਡਿੰਗ ਰੋਲ ਨਿਭਾਉਂਦੇ ਨਜ਼ਰੀ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

sunita

Content Editor

Related News