‘ਕਮ ਫਾਲ ਇਨ ਲਵ’ ਦਿਲ ਨੂੰ ਛੂਹਣ ਵਾਲਾ ਤੇ ਅੱਜ ਦੇ ਮੁੱਦਿਆਂ ਨਾਲ ਜੁੜਿਆ ਸ਼ੋਅ

08/06/2022 12:06:12 PM

ਮੁੰਬਈ (ਬਿਊਰੋ)– ਆਦਿਤਿਆ ਚੋਪੜਾ ਦਾ ਬ੍ਰੌਡਵੇਅ-ਬਾਊਂਡ ਨਾਲ ਜੁੜਿਆ ਸੰਗੀਤਕ ‘ਕਮ ਫਾਲ ਇਨ ਲਵ’ ਇਕ ਅਜਿਹਾ ਸ਼ੋਅ ਹੈ, ਜਿਸ ਦੇ ਜ਼ਰੀਏ ਅੱਜ ਦੇ ਯੁੱਗ ਦੇ ਸਭ ਤੋਂ ਮਹੱਤਵਪੂਰਨ ਤੇ ਸਬੰਧਤ ਮੁੱਦਿਆਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸ਼ੋਅ ਲੋਕਾਂ ਨੂੰ ਜ਼ਹਿਰੀਲੀ ਦੁਨੀਆਂ ’ਚ ਸੱਭਿਆਚਾਰਕ ਤੌਰ ’ਤੇ ਇਕਜੁੱਟ ਕਰਨ ਦੀ ਲੋੜ ਬਾਰੇ ਹੈ। ਇਹ ਸ਼ੋਅ ਇਕ ਅਜੀਹੀ ਦੁਨੀਆ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਤੇ ਵਿਭਿੰਨਤਾ ਦਾ ਜਸ਼ਨ ਮਨਾਉਣ ਬਾਰੇ ਹੈ, ਜਿਸ ’ਚ ਵੰਡ ਦੀ ਭਾਵਨਾ ਪਲ-ਪਲ ਵਧ ਰਹੀ ਹੈ।

ਆਦਿਤਿਆ ਚੋਪੜਾ ਦੇ ਬ੍ਰੌਡਵੇਅ ਡੈਬਿਊ ਦੀ ‘ਸਿਮਰਨ’ ਸ਼ੋਬਾ ਨਰਾਇਣ ਦੱਸਦੀ ਹੈ ਕਿ ਇਹ ਕਿਵੇਂ ਸੰਗੀਤ ਵਿਭਿੰਨਤਾ ਤੇ ਵਿਸ਼ੇਸ਼ਤਾ ਦਾ ਜਸ਼ਨ ਮਨਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ‘ਕਮ ਫਾਲ ਇਨ ਲਵ’ ਦਿਲ ਨੂੰ ਛੂਹਣ ਵਾਲਾ ਤੇ ਅਜੋਕੇ ਮੁੱਦਿਆਂ ਦਾ ਸ਼ੋਅ ਹੈ, ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ‘ਕਮ ਫਾਲ ਇਨ ਲਵ’ ’ਚ ਭਾਰਤ ਤੇ ਭਾਰਤੀਆਂ ਲਈ ਪਹਿਲੀ ਵਾਰ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹਨ।

ਅਦਿਤਿਆ ਚੋਪੜਾ, ਇਕ ਭਾਰਤੀ ਨਿਰਦੇਸ਼ਕ ਹਨ, ਜੋ ਪਹਿਲੀ ਵਾਰ ਬ੍ਰੌਡਵੇਅ ’ਤੇ ਡੈਬਿਊ ਕਰ ਰਿਹਾ ਹੈ। ਇਹ ਬ੍ਰੌਡਵੇਅ ਨੂੰ ਹਿੱਟ ਕਰਨ ਵਾਲਾ ਪਹਿਲਾ ਬਾਲੀਵੁੱਡ ਸੰਗੀਤਕ ਸੈੱਟ ਵੀ ਹੈ। ਇਸ ’ਚ ਵਿਸ਼ਾਲ ਤੇ ਸ਼ੇਖਰ ਨੇ ਵੀ ਬਤੌਰ ਸੰਗੀਤਕਾਰ ਆਪਣੀ ਸ਼ੁਰੂਆਤ ਕੀਤੀ ਹੈ। ਸ਼ਰੂਤੀ ਮਰਚੈਂਟ ਨੇ ਪਹਿਲਾਂ ਇਕ ਬ੍ਰੌਡਵੇਅ ਸੰਗੀਤ ’ਚ ਇਕ ਐਸੋਸੀਏਟ ਕੋਰੀਓਗ੍ਰਾਫਰ ਵਜੋਂ ਕੰਮ ਕੀਤਾ।

ਇਹ ਖ਼ਬਰ ਵੀ ਪੜ੍ਹੋ : ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਗੀਤ ‘ਇਕੋ ਇਕ ਦਿਲ’ ਰਿਲੀਜ਼, ਸੁਣ ਭੰਗੜਾ ਪਾਉਣ ਦਾ ਕਰੇਗਾ ਦਿਲ (ਵੀਡੀਓ)

ਇਸ ਸ਼ੋਅ ’ਚ ਵਿਭਿੰਨਤਾ ਦੀ ਵਕਾਲਤ ਕੀਤੀ ਗਈ ਹੈ ਤੇ ਸ਼ੋਅ ਦੇ ਕਲਾਕਾਰਾਂ ਤੋਂ ਲੈ ਕੇ ਟੈਕਨੀਸ਼ੀਅਨਾਂ ਤੱਕ ਹਰ ਵਿਭਾਗ ’ਚ ਪੂਰਬ ਤੇ ਪੱਛਮੀ ਤਾਲਮੇਲ ਦਿਖਦਾ ਹੈ ਕਿਉਂਕਿ ਭਾਰਤ ਤੇ ਦੱਖਣੀ ਏਸ਼ੀਆ ਦੀ ਨੁਮਾਇੰਦਗੀ ਸ਼ੋਅ ਦਾ ਜੀਵਨ ਹੈ। ਵੱਖ-ਵੱਖ ਭਾਸ਼ਾਵਾਂ ਤੇ ਸੱਭਿਆਚਾਰਾਂ ਦੇ ਕਲਾਕਾਰਾਂ ਤੇ ਟੈਕਨੀਸ਼ੀਅਨਾਂ ਨੇ ਦੱਸਿਆ ਕਿ ਕਿਵੇਂ ‘ਕਮ ਫਾਲ ਇਨ ਲਵ’ ਅੱਜ ਦੇ ਦੌਰ ’ਚ ਸੱਭਿਆਚਾਰਕ ਏਕਤਾ ਦੀ ਵਕਾਲਤ ਕਰਦਾ ਹੈ।

ਸੰਗੀਤਕ ’ਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ 18 ਮੂਲ ਅੰਗਰੇਜ਼ੀ ਗੀਤ ਵੀ ਹਨ। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਖ਼ੁਲਾਸਾ ਕੀਤਾ ਕਿ ਇਸ ’ਚ ਇਕ ਬਹੁਤ ਹੀ ਖ਼ੂਬਸੂਰਤ ਗੀਤ ‘ਲਵ ਇਨ ਐਵਰੀ ਕਲਰ’ ਵੀ ਸ਼ਾਮਲ ਹੈ, ਜੋ ਸ਼ੋਅ ਰਾਹੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਥੀਮ ਨੂੰ ਸੈਲੀਬ੍ਰੇਟ ਕਰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News