ਬਿਗ ਬਾਸ OTT ਤੋਂ ਕਰਨ ਦਾ ਪੱਤਾ ਸਾਫ਼, ਕੋਣ ਹੋਵੇਗਾ ਨਵੇਂ ਸੀਜਨ ਦਾ ਹੋਸਟ

07/05/2022 11:07:24 AM

ਬਾਲੀਵੁੱਡ ਡੈਸਕ: ਬਿਗ ਬਾਸ ਨੂੰ OTT ਵਰਜ਼ਨ ’ਚ ਵੀ ਲਿਆਉਦਾ ਗਿਆ ਹੈ। ਪਿਛਲੇ ਸਾਲ ਸ਼ੋਅ ਨੂੰ ਵੂਟ ’ਤੇ ਲਾਂਚ ਕੀਤਾ ਗਿਆ ਸੀ ਅਤੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਦੁਆਰਾ ਹੋਸਟ ਕੀਤਾ ਗਿਆ ਸੀ। ਹੋਸਟ ਦੇ ਤੌਰ ’ਤੇ ਕਰਨ ਜੌਹਰ ਨੇ ਆਪਣਾ 100 ਫ਼ੀਸਦੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ।ਪਰ ਕਈ ਲੋਕਾਂ ਨੂੰ ਉਨ੍ਹਾਂ ਦੀ ਹੋਸਟਿੰਗ ਦਾ ਸਟਾਈਲ ਪਸੰਦ ਨਹੀਂ ਆਇਆ। ਹਾਲ ਹੀ ’ਚ ਕਈ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਕਰਨ ਜੌਹਰ ਨਹੀਂ ਸਗੋਂ ਹਿਨਾ ਖ਼ਾਨ ਸ਼ੋਅ ਨੂੰ ਹੋਸਟ ਕਰੇਗੀ। ਹਿਨਾ ਖ਼ਾਨ ਦੇ ਪ੍ਰਸ਼ੰਸਕਾਂ ਲਈ ਇਹ ਖ਼ਬਰ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ ਪਰ ਹੁਣ ਇਸ ਮਾਮਲੇ ’ਚ ਮੋੜ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਅੰਕੁਰ ਰਾਠੀ ਨੇ ਪਤਨੀ ਅਨੁਜਾ ਨਾਲ ਕਰਵਾਇਆ ਫ਼ੋਟੋਸ਼ੂਟ, ਦੇਖੋ ਜੋੜੇ ਦੀਆਂ ਰੋਮਾਂਟਿਕ ਤਸਵੀਰਾਂ

ਬਿਗ ਬਾਸ OTT ਦੇ ਅਗਲੇ ਸੀਜਨ ਨੂੰ ਹਿੱਟ ਬਣਾਉਣ  ਦੇ ਲਈ ਨਿਰਮਾਤਾ ਨੇ ਤਿਆਰੀ ਕਰ ਲਈ ਹੈ। ਇਸ ਵਾਰ ਉਹ ਕਿਸੇ ਤਰ੍ਹਾਂ  ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਕਈ ਰਿਪੋਟਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਾਰ ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਇਸ ਸ਼ੋਅ ’ਚ ਕਰਨ ਜੌਹਰ ਦੀ ਜਗ੍ਹਾ ਲੈਣ ਜਾ ਰਹੇ ਹਨ। 

ਦੱਸਿਆ ਜਾ ਰਿਹਾ ਹੈ ਕਿ ਤਾਰੀਖ਼ ਨਾਲ ਮਿਲਣ ਕਾਰਨ  ਇਸ ਸ਼ੋਅ ਨੂੰ ਹੋਸਟ ਨਹੀਂ ਕਰ ਸਕਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਰਣਬੀਰ ਸਿੰਘ ਟੀ.ਵੀ ’ਤੇ ‘ਦਿ ਬਿਗ ਪਿਰਚਰ’ ਨਾਮ ਦੇ ਇਕ ਰਿਐਲਿਟੀ ਸ਼ੋਅ ਹੋਸਟ ਕਰ ਚੁੱਕੇ ਹਨ ਅਤੇ ਹੁਣ ਫ਼ਿਲਹਾਲ ਅਦਾਕਾਰ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ : ਫ਼ੈਮਿਨਾ ਮਿਸ ਇੰਡੀਆ ਇਵੈਂਟ ’ਚ ਪਹੁੰਚੀ ਮਲਾਇਕਾ ਅਰੋੜਾ, ਅਦਾਕਾਰਾ ਨੇ ਦਿਖਾਈ ਬੋਲਡ ਲੁੱਕ

ਨਿਰਮਾਤਾਵਾਂ ਨੇ ਬਿਗ ਬਾਸ OTT ਦੇ ਦੂਜੇ ਸੀਜ਼ਨ ਲਈ ਸੈਲੇਬਸ ਨੂੰ ਅਪ੍ਰੋਚ ਕਰਨਾ ਸ਼ੁਰੂ ਕਰ ਦਿੱਤਾ ਹੈ। ਖ਼ਬਰਾਂ ਦੀ ਮੁਤਾਬਕ ਇਸ ਵਾਰ ਕਾਂਚੀ  ਸਿੰਘ , ਪੂਜਾ ਗੌਰ ਅਤੇ ਮਹੇਸ਼ ਸ਼ੈੱਟੀ  ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਇਸ ਤੋਂ ਇਲਾਵਾ ਨਿਰਮਾਤਾਵਾਂ ਨੇ ਸ਼ੋਅ ਲਈ ਸੰਭਾਵਨਾ ਸੇਠ ਅਤੇ ਪੂਨਮ ਪਾਂਡੇ ਨੂੰ ਵੀ ਅਪ੍ਰੋਚ ਕੀਤਾ ਹੈ। ਫ਼ਿਲਹਾਲ ਦੋਵੇਂ ਹਸੀਨਾਵਾਂ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।


Anuradha

Content Editor

Related News