ਰਣਵੀਰ ਸਿੰਘ ਦੀ ‘ਸਰਕਸ’ ਫ਼ਿਲਮ ਦਾ ‘ਗੋਲਮਾਲ’ ਨਾਲ ਕਨੈਕਸ਼ਨ, ਕੀ ਤੁਸੀਂ ਦੇਖਿਆ ਟਰੇਲਰ? (ਵੀਡੀਓ)

Saturday, Dec 03, 2022 - 02:46 PM (IST)

ਰਣਵੀਰ ਸਿੰਘ ਦੀ ‘ਸਰਕਸ’ ਫ਼ਿਲਮ ਦਾ ‘ਗੋਲਮਾਲ’ ਨਾਲ ਕਨੈਕਸ਼ਨ, ਕੀ ਤੁਸੀਂ ਦੇਖਿਆ ਟਰੇਲਰ? (ਵੀਡੀਓ)

ਮੁੰਬਈ (ਬਿਊਰੋ)– ਰਣਵੀਰ ਸਿੰਘ ਦੀ ਆਗਾਮੀ ਫ਼ਿਲਮ ‘ਸਰਕਸ’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਟਰੇਲਰ ਸਭ ਤੋਂ ਲੰਮੇ ਟਰੇਲਰਜ਼ ’ਚੋਂ ਇਕ ਹੈ, ਜੋ 3 ਮਿੰਟ ਤੇ 38 ਸੈਕਿੰਡ ਲੰਬਾ ਹੈ।

ਟਰੇਲਰ ਤੋਂ ਪਤਾ ਲੱਗਦਾ ਹੈ ਕਿ ਰਣਵੀਰ ਸਿੰਘ ਕੋਲ ਕੁਝ ਸ਼ਕਤੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਇਲੈਕਟ੍ਰਿਕ ਮੈਨ ਕਿਹਾ ਜਾਂਦਾ ਹੈ ਤੇ ਉਨ੍ਹਾਂ ਨੂੰ ਬਿਜਲੀ ਕੁਝ ਨਹੀਂ ਕਰ ਸਕਦੀ। ਉਹ ਇਕ ਸਰਕਸ ’ਚ ਕੰਮ ਕਰਦੇ ਹਨ, ਜਿਥੇ ਬਹੁਤ ਸਾਰੇ ਮਜ਼ੇਦਾਰ ਕਿਰਦਾਰ ਹਨ।

ਇਹ ਖ਼ਬਰ ਵੀ ਪੜ੍ਹੋ : ਹਾਦਸੇ ਤੋਂ ਬਾਅਦ ਗਾਇਕ ਜੁਬਿਨ ਨੇ ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਤਸਵੀਰ, ਆਖੀ ਇਹ ਗੱਲ

ਦੂਜੇ ਪਾਸੇ ਟਰੇਲਰ ’ਚ ਰਣਵੀਰ ਸਿੰਘ ਦਾ ਡਬਲ ਰੋਲ ਵੀ ਦੇਖਣ ਨੂੰ ਮਿਲਦਾ ਹੈ। ਸਿਰਫ ਰਣਵੀਰ ਹੀ ਨਹੀਂ, ਫ਼ਿਲਮ ’ਚ ਉਨ੍ਹਾਂ ਦੇ ਦੋਸਤ ਵਰੁਣ ਸ਼ਰਮਾ ਦਾ ਵੀ ਡਬਲ ਰੋਲ ਹੈ।

ਟਰੇਲਰ ਦੇ ਅਖੀਰ ’ਚ ਦਰਸ਼ਕਾਂ ਨੂੰ ਦੋ-ਦੋ ਸਰਪ੍ਰਾਈਜ਼ ਦੇਖਣ ਨੂੰ ਮਿਲਦੇ ਹਨ। ਇਕ ਸਰਪ੍ਰਾਈਜ਼ ਦਰਸ਼ਕਾਂ ਨੂੰ ਦੀਪਿਕਾ ਪਾਦੁਕੋਣ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ ਤੇ ਦੂਜਾ ਸਰਪ੍ਰਾਈਜ਼ ਅਜੇ ਦੇਵਗਨ ਦੀ ‘ਗੋਲਮਾਲ’ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ।

ਦੱਸ ਦੇਈਏ ਕਿ ‘ਗੋਲਮਾਲ 3’ ’ਚ ਜਿਹੜੀ ਕਹਾਣੀ ਸਾਨੂੰ ਦੇਖਣ ਨੂੰ ਮਿਲੀ ਸੀ, ਉਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਇਹ ਸਾਨੂੰ ਇਸ ਫ਼ਿਲਮ ’ਚ ਦੇਖਣ ਨੂੰ ਮਿਲੇਗਾ। ਇਹ ਫ਼ਿਲਮ 1960 ਦੇ ਦਹਾਕੇ ’ਤੇ ਆਧਾਰਿਤ ਹੈ, ਜੋ 23 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਸਰਕਸ’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News