ਸਿਨੇਮਾ ਘਰ ਖੁੱਲ੍ਹਦੇ ਹੀ ਰਿਲੀਜ਼ ਹੋਣਗੀਆਂ ਇਹ ਨਵੀਆਂ ਤੇ ਪੁਰਾਣੀਆਂ ਫ਼ਿਲਮਾਂ, ਵੇਖੋ ਪੂਰੀ ਲਿਸਟ

10/14/2020 3:16:54 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਆਫ਼ਤ ਕਾਰਨ ਕਈ ਮਹੀਨਿਆਂ ਤੋਂ ਸਿਨੇਮਾਘਰ ਬੰਦ ਪਏ ਸਨ। ਹੁਣ ਕੋਵਿਡ 19 ਦੌਰਾਨ ਕਈ ਨਵੇਂ ਨਿਯਮਾਂ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਵਾਰ ਫਿਰ ਤੋਂ 15 ਅਕਤੂਬਰ ਯਾਨੀਕਿ ਕੱਲ੍ਹ ਤੋਂ ਸਿਨੇਮਾਘਰ ਖੁੱਲ੍ਹਣ ਵਾਲੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਨੂੰ ਮੁੜ ਰਿਲੀਜ਼ ਕੀਤਾ ਜਾਵੇਗਾ। ਇਨ੍ਹਾਂ ਫ਼ਿਲਮਾਂ ਦੀ ਲਿਸਟ ਵਿਚ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ਵੀ ਸ਼ਾਮਲ ਹੈ। ਇਹ ਜਾਣਕਾਰੀ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ਦੇ ਜਰੀਏ ਸਾਂਝੀ ਕੀਤੀ ਹੈ।

ਇਹ ਫ਼ਿਲਮਾਂ ਹੋਣਗੀਆਂ ਮੁੜ ਤੋਂ ਰਿਲੀਜ਼
ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਉਨ੍ਹਾਂ ਨੇ ਉਨ੍ਹਾਂ ਫ਼ਿਲਮਾਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ਥਿਏਟਰ ਖੁੱਲ੍ਹਣ ਤੋਂ ਬਾਅਦ ਇਸ ਹਫ਼ਤੇ ਰਿਲੀਜ਼ ਕੀਤੀਆਂ ਜਾਣਗੀਆਂ। ਇਨ੍ਹਾਂ ਫ਼ਿਲਮਾਂ ਵਿਚ ਅਜੇ ਦੇਵਗਨ ਦੀ 'ਤਾਨਾਜੀ : ਦਿ ਅਨਸੰਗ ਵਾਰਿਅਰ', 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ', 'ਮਲੰਗ', ਸੁਸ਼ਾਂਤ ਸਿੰਘ ਰਾਜਪੂਤ ਦੀ 'ਕੇਦਾਰਨਾਥ', 'ਥੱਪੜ' ਵਰਗੀਆਂ ਕਈ ਫ਼ਿਲਮਾਂ ਰਿਲੀਜ਼ ਹੋਣਗੀਆਂ।

ਇਹ ਫ਼ਿਲਮ ਪਹਿਲਾਂ ਹੋਵੇਗੀ ਰਿਲੀਜ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਤਰਨ ਆਦਰਸ਼ ਨੇ ਇੱਕ ਹੋਰ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਵਿਵੇਕ ਓਬਰਾਏ ਦੀ ਫ਼ਿਲਮ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ' ਪਹਿਲਾਂ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। 'ਪ੍ਰਧਾਨ ਮੰਤਰੀ ਨਰਿੰਦਰ ਮੋਦੀ' ਪਿਛਲੇ ਸਾਲ 24 ਮਈ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਇਹ ਫ਼ਿਲਮ ਇਕ ਵਾਰ ਫ਼ਿਰ ਰਿਲੀਜ਼ ਹੋਵੇਗੀ। ਵਿਵੇਕ ਓਬਰਾਏ ਦੀ ਫ਼ਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਅਧਾਰਿਤ ਹੈ। ਓਮੁੰਗ ਕੁਮਾਰ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਵਿਚ ਵਿਵੇਕ ਓਬਰਾਏ ਨੇ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਈ ਸੀ।

ਇਨ੍ਹਾਂ ਰਾਜਾਂ ਵਿਚ ਨਹੀਂ ਖੁੱਲ੍ਹਣਗੇ ਸਿਨੇਮਾ ਘਰ
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 15 ਅਕਤੂਬਰ ਨੂੰ ਸਿਨੇਮਾ ਘਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਬਹੁਤ ਸਾਰੇ ਰਾਜਾਂ ਵਿਚ ਸਰਕਾਰਾਂ ਨੇ ਸਿਨੇਮਾ ਘਰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਹੈ। ਇਸ ਤਰਤੀਬ ਵਿਚ ਰਾਜਸਥਾਨ ਅਤੇ ਮਹਾਰਾਸ਼ਟਰ ਸਰਕਾਰਾਂ ਨੇ 31 ਅਕਤੂਬਰ ਤੱਕ ਪਾਬੰਦੀ ਬਰਕਰਾਰ ਰੱਖੀ ਹੈ, ਭਾਵ ਰਾਜਸਥਾਨ ਵਿਚ 31 ਅਕਤੂਬਰ ਤੱਕ ਸਿਨੇਮਾ ਘਰ ਨਹੀਂ ਖੁੱਲ੍ਹਣਗੇ।


sunita

Content Editor

Related News