''ਚੁੱਪ'' ਦਾ ਮੋਸ਼ਨ ਪੋਸਟਰ ਆਊਟ, 5 ਸਤੰਬਰ ਨੂੰ ਟਰੇਲਰ ਹੋਵੇਗਾ ਰਿਲੀਜ਼

Sunday, Sep 04, 2022 - 05:56 PM (IST)

''ਚੁੱਪ'' ਦਾ ਮੋਸ਼ਨ ਪੋਸਟਰ ਆਊਟ, 5 ਸਤੰਬਰ ਨੂੰ ਟਰੇਲਰ ਹੋਵੇਗਾ ਰਿਲੀਜ਼

ਮੁੰਬਈ (ਬਿਊਰੋ) - ਬੀਤੇ ਕੱਲ ਨਿਰਦੇਸ਼ਕ ਆਰ. ਬਾਲਕੀ ਦੀ ਰੋਮਾਂਟਿਕ ਸਾਈਕੋ ਥ੍ਰਿਲਰ 'ਚੁੱਪ' ਦੇ ਦਿਲਚਸਪ ਮੋਸ਼ਨ ਪੋਸਟਰ ਨੂੰ ਲਾਂਚ ਕਰਨ ਤੋਂ ਬਾਅਦ ਨਿਰਮਾਤਾਵਾਂ ਨੇ ਫ਼ਿਲਮ ਦਾ ਇਕ ਹੋਰ ਮਨੋਰੰਜਕ ਮੋਸ਼ਨ ਪੋਸਟਰ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਦੱਸ ਦਈਏ ਕਿ ਫ਼ਿਲਮ 'ਚੁੱਪ' ਦਾ ਟਰੇਲਰ 5 ਸਤੰਬਰ ਨੂੰ ਲਾਂਚ ਹੋਵੇਗਾ। ਪਹਿਲੇ ਮੋਸ਼ਨ ਪੋਸਟਰ 'ਚ ਸੰਨੀ ਦਿਓਲ, ਦੁਲਕਰ ਸਲਮਾਨ, ਪੂਜਾ ਭੱਟ ਤੇ ਸ਼੍ਰੇਆ ਧਨਵੰਤਰੀ ਨਜ਼ਰ ਆ ਰਹੇ ਹਨ, ਜਿਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਦਰਸ਼ਕਾਂ ਦਾ ਟੀਜ਼ਰ ਅਤੇ ਪਹਿਲੇ ਮੋਸ਼ਨ ਪੋਸਟਰ ਨੂੰ ਭਰਵਾਂ ਹੁੰਗਾਰਾ ਮਿਲਣ ਤੋਂ ਬਾਅਦ ਉਹ ਹੁਣ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਵੇਕ ਅਗਨੀਹੋਤਰੀ ਨੇ ਆਮਿਰ ਖ਼ਾਨ ’ਤੇ ਕੱਸਿਆ ਤੰਜ, ਕਿਹਾ– ‘ਹਰ ਚੀਜ਼ ਝੂਠੀ ਤੇ ਫਰਾਡ ਸੀ’

ਦੱਸਣਯੋਗ ਹੈ ਕਿ ਇਹ ਫ਼ਿਲਮ 'ਚੁੱਪ' 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਆਰ. ਬਾਲਕੀ ਨੇ ਕੀਤਾ। ਰਾਕੇਸ਼ ਝੁਨਝੁਨਵਾਲਾ, ਅਨਿਲ ਨਾਇਡੂ, ਡਾ. ਜੈਅੰਤੀਲਾਲ ਗੜਾ (ਪੈਨ ਸਟੂਡੀਓ) ਤੇ ਗੌਰੀ ਸ਼ਿੰਦੇ ਪ੍ਰੋਡਿਊਸ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News