ਚੰਕੀ ਪਾਂਡੇ ਦੀ ਧੀ ਅਨਨਿਆ ਨੇ ਕਰਵਾਇਆ ਬਰਾਈਡਲ ਫੋਟੋਸ਼ੂਟ (ਤਸਵੀਰਾਂ)

Saturday, Oct 16, 2021 - 11:33 AM (IST)

ਚੰਕੀ ਪਾਂਡੇ ਦੀ ਧੀ ਅਨਨਿਆ ਨੇ ਕਰਵਾਇਆ ਬਰਾਈਡਲ ਫੋਟੋਸ਼ੂਟ (ਤਸਵੀਰਾਂ)

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਅੱਜ ਦੀਆਂ ਬੈਸਟ ਅਦਾਕਾਰਾਂ 'ਚੋਂ ਇਕ ਹੈ। ਫਿਲਮਾਂ 'ਚ ਉਨ੍ਹਾਂ ਦੀ ਐਕਟਿੰਗ ਨੂੰ ਪ੍ਰਸ਼ੰਸਕਾਂ ਨੇ ਖੂਬ ਪਿਆਰ ਦਿੱਤਾ ਹੈ। ਐਕਟਿੰਗ ਤੋਂ ਇਲਾਵਾ ਅਨਨਿਆ ਆਪਣੀ ਲੁੱਕ ਨਾਲ ਵੀ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹਿੰਦੀ ਹੈ। ਉਹ ਹਮੇਸ਼ਾ ਆਪਣੀ ਗਾਰਜ਼ੀਅਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਚੰਕੀ ਪਾਂਡੇ ਦੀ ਧੀ ਨੇ ਬਰਾਈਡਲ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

Bollywood Tadka
ਦਰਅਸਲ ਅਨਨਿਆ ਪਾਂਡੇ ਨੇ ਇਹ ਫੋਟੋਸ਼ੂਟ ਹੈਲੋ ਮੈਗਜ਼ੀਨ ਲਈ ਕਰਵਾਇਆ ਹੈ ਜਿਸ 'ਚ ਉਹ ਲਾੜੀ ਦੇ ਲਿਬਾਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। 

Bollywood Tadka
ਰੈੱਡ ਲਹਿੰਗੇ ਦੇ ਨਾਲ ਅਦਾਕਾਰਾ ਰੈੱਡ ਐਂਡ ਗਰੀਨ ਚੂੜੀਆਂ ਪਹਿਨੇ ਨਜ਼ਰ ਆਈ ਅਤੇ ਭਾਰੀ ਜਿਊਲਰੀ ਨੂੰ ਮੈਚ ਕੀਤਾ ਹੈ।

Bollywood Tadka
ਮਿਨੀਮਲ ਮੇਕਅਪ ਦੇ ਨਾਲ ਮੈਸੀ ਬਨ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਦ ਲਗਾ ਰਿਹਾ ਹੈ। ਓਵਰਆਲ ਲੁੱਕ 'ਚ ਅਨਨਿਆ ਦੀ ਖੂਬਸੂਰਤੀ ਦੇਖਦੇ ਹੀ ਬਣ ਰਹੀ ਹੈ।

Bollywood Tadka
ਲੁੱਕ ਨੂੰ ਕੰਪਲੀਟ ਕਰਦੇ ਹੋਏ ਹਸੀਨਾ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਹੀ ਹੈ। 

Bollywood Tadka
ਕੰਮ ਦੀ ਗੱਲ ਕਰੀਏ ਤਾਂ ਅਨਨਿਆ ਪਾਂਡੇ ਨੂੰ ਆਖਿਰੀ ਵਾਰ ਫਿਲਮ 'ਖਾਲੀ ਪੀਲੀ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਹ ਈਸ਼ਾਨ ਖੱਟਰ ਦੇ ਨਾਲ ਨਜ਼ਰ ਆਵੇਗੀ। ਉਧਰ ਉਨ੍ਹਾਂ ਦੀ ਆਉਣ ਵਾਲੀ ਫਿਲਮ Liger ਹੈ।


author

Aarti dhillon

Content Editor

Related News