...ਤਾਂ ਇਸ ਕਾਰਨ ਰਣਵੀਰ ਸਿੰਘ ਕੋਲ ਪਹੁੰਚੀ ਚਿੱਤਰਾਂਗਦਾ ਸਿੰਘ

Wednesday, Feb 10, 2016 - 10:21 AM (IST)

...ਤਾਂ ਇਸ ਕਾਰਨ ਰਣਵੀਰ ਸਿੰਘ ਕੋਲ ਪਹੁੰਚੀ ਚਿੱਤਰਾਂਗਦਾ ਸਿੰਘ

ਮੁੰਬਈ : ਬਾਲੀਵੁੱਡ ਅਦਾਕਾਰਾ ਚਿੱਤਰਾਂਗਦਾ ਸਿੰਘ ਫਿਲਮਾਂ ਤੋਂ ਵੱਧ ਨਿਜੀ ਜਿੰਦਗੀ ਕਾਰਨ ਸੁਰਖੀਆਂ ''ਚ ਬਣੀ ਰਹੀ ਹੈ। ਚਿੱਤਰਾਂਗਦਾ ਹੁਣ ਆਪਣੇ ਕੈਰੀਅਰ ਨੂੰ ਸਫਲ ਬਣਾਉਣਾ ਚਾਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੇ ਅੱਜਕਲ ਆਪਣੇ ਸਟਾਰਡਮ ਦਾ ਆਨੰਦ ਲੈ ਰਹੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੋਂ ਮਦਦ ਮੰਗੀ ਹੈ।
ਜਾਣਕਾਰੀ ਅਨੁਸਾਰ ਚਿੱਤਰਾਂਗਦਾ ਰਣਵੀਰ ਦੀ ਸਹਿ-ਅਦਾਕਾਰਾ ਨਹੀਂ ਬਣਨਾ ਚਾਹੁੰਦੀ, ਸਗੋਂ ਰਣਵੀਰ ਨੂੰ ਆਪਣੀ ਫਿਲਮ ਦਾ ਹੀਰੋ ਬਣਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਚਿੱਤਰਾਂਗਦਾ ਹੁਣ ਬਾਲੀਵੁੱਡ ''ਚ ਫਿਲਮਾਂ ਬਣਾਉਣ ਦੀ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਦੇ ਬੈਨਰ ਦੀ ਪਹਿਲੀ ਫਿਲਮ ਭਾਰਤੀ ਹਾਕੀ ਟੀਮ ਦੇ ਸਿਤਾਰੇ ਸੰਦੀਪ ਸਿੰਘ ਦੇ ਜੀਵਨ ''ਤੇ ਆਧਾਰਿਤ ਹੋਵੇਗੀ।
ਜਾਣਕਾਰੀ ਅਨੁਸਾਰ ਹਰਿਆਣਾ ਪੁਲਸ ''ਚ ਡੀ.ਐੱਸ.ਪੀ. ਸੰਦੀਪ ਸਿੰਘ ਦਾ ਜੀਵਨ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਇਕ ਦੁਰਘਟਨਾ ''ਚ ਲਗਭਗ  ਅਪੰਗ ਹੋ ਚੁੱਕਿਆ ਸੀ ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਸਿਹਤਮੰਦ ਹੋ ਕੇ ਫਿਰ ਤੋਂ ਹਾਕੀ ਦੇ ਮੈਦਾਨ ''ਚ ਵਾਪਸ ਆਇਆ। ਸੰਦੀਪ ਸਿੰਘ ਪੈਨਾਲਟੀ ਕਾਰਨਰ ਮਾਹਰ ਹੈ।


Related News