ਚਰਨ ਕੌਰ ਦੀ ਪੋਸਟ ਨੇ ਲੋਕਾਂ ਦੀਆਂ ਅੱਖਾਂ ਕੀਤੀਆਂ ਨਮ, ਕਿਹਾ - ਇਕ ਅਣਵਿਆਹੀ ਦੁਲਹਨ ਦਾ ਸੰਧੂਰ...
Wednesday, Jun 14, 2023 - 12:36 PM (IST)
ਐਂਟਰਟੇਨਮੈਂਟ ਡੈਸਕ (ਬਿਊਰੋ) – ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ, 2022 ਦਾ ਕੁਝ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਅੱਜ ਵੀ ਪੁੱਤ ਦੇ ਇਨਸਾਫ ਦੀ ਮੰਗ ਲਈ ਕਈ ਕੋਸ਼ਿਸ਼ਾਂ ਕਰ ਰਹੇ ਹਨ।
ਹਾਲ ਹੀ 'ਚ ਪੁੱਤ ਮੂਸੇਵਾਲਾ ਲਈ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਕਿ ਹਰੇਕ ਇਨਸਾਨ ਨੂੰ ਭਾਵੁਕ ਕਰ ਰਹੀ ਹੈ। ਚਰਨ ਕੌਰ ਨੇ ਆਪਣੀ ਪੋਸਟ 'ਚ ਲਿਖਿਆ, ''ਇਕ ਅਣਵਿਆਹੀ ਦੁਲਹਨ ਦਾ ਸੰਧੂਰ ਇਨਸਾਫ਼ ਮੰਗਦਾ ਹੈ। ਭੈਣ ਵਲੋਂ ਸਜਾਇਆ ਸਿਹਰਾ, ਸੱਧਰਾਂ ਦਾ ਹਿਸਾਬ ਮੰਗਦਾ ਹੈ। ਕਲਾਕਾਰ ਦੇ ਕਤਲ ਦਾ ਪਰਿਵਾਰ ਹਿਸਾਬ ਮੰਗਦਾ ਹੈ। ਪੱਗ ਉਤਾਰ ਕੇ ਸਿਰ ਉਤੋਂ, ਬਾਪੂ ਇਨਸਾਫ਼ ਮੰਗਦਾ ਹੈ। ਬੁੱਢੀ ਮਾਂ ਦੀ ਮਮਤਾ ਦਾ ਹਰ ਪੁੱਤ ਹਿਸਾਬ ਮੰਗਦਾ ਹੈ। ਕਲਾਕਾਰ ਦੇ ਕਤਲ ਦਾ ਪਰਿਵਾਰ ਹਿਸਾਬ ਮੰਗਦਾ ਹੈ। ਕਰੋੜਾਂ ਫੈਨ ਨੇ ਸਿੱਧੂ ਦੇ ਅੱਜ ਹੰਝੂ ਵਹਾਉਂਦੇ ਨੇ, ਕਈ ਸਿਸਕੀਆਂ ਲੈਂਦੇ ਨੇ ਤੇ ਕਈ ਨਾਅਰੇ ਲਾਉਂਦੇ ਨੇ, ਸ਼ੁਬਦੀਪ ਮੂਸੇਵਾਲਾ ਦਾ।
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ। ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਬੀਤੇ ਦਿਨੀਂ ਉਸ ਥਾਂ ’ਤੇ ਪਾਠ ਕਰਵਾਇਆ ਗਿਆ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ ਸੀ। ਇਸ ਦੌਰਾਨ ਚਰਨ ਕੌਰ ਨੇ ਭੁੱਬਾਂ ਮਾਰ ਰੋਂਦਿਆਂ ਪੁੱਤ ਦੇ ਕਤਲ ਵਾਲੀ ਥਾਂ ’ਤੇ ਪਹੁੰਚ ਉਸ ਨੂੰ ਸੈਲਿਊਟ ਵੀ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।