‘ਚੰਦਰਮੁਖੀ 2’ ਦਾ ਟਰੇਲਰ ਰਿਲੀਜ਼, ਘੁੰਗਰਾਲੇ ਵਾਲ, ਮੱਥੇ ਟਿੱਕਾ ਤੇ ਗਲੇ ''ਚ ਰਾਣੀ ਹਾਰ ਪਾ ਕੰਗਨਾ ਨੇ ਆਕਰਸ਼ਿਤ ਕੀਤੇ ਲੋਕ

09/05/2023 10:01:03 AM

ਮੁੰਬਈ (ਬਿਊਰੋ) : ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਚੰਦਰਮੁਖੀ 2’ ਨੂੰ ਲੈ ਕੇ ਸੁਰਖੀਆਂ ‘ਚ ਹੈ। 3 ਸਤੰਬਰ ਨੂੰ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

ਦੱਸ ਦਈਏ ਕਿ ਕੰਗਨਾ ਦੀ ਇਹ ਫ਼ਿਲਮ ਡਰਾਉਣੀ ਤੇ ਕਾਮੇਡੀ ਵਾਲੀ ਹੈ, ਜਿਸ 'ਚ ਉਹ 'ਚੰਦਰਮੁਖੀ' ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਟਰੇਲਰ ਨੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਦਰਅਸਲ ‘ਚੰਦਰਮੁਖੀ 2’ ਦੀ ਅਦਾਕਾਰਾ ਦਾ ਲੁੱਕ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਸੀ ਪਰ ਟਰੇਲਰ ‘ਚ ਕੰਗਨਾ ਦੀ ਅਦਾਕਾਰੀ ਵੀ ਦਰਸ਼ਕਾਂ ਦੇ ਦਿਲਾਂ ਨੂੰ ਖੁਸ਼ ਕਰ ਰਹੀ ਹੈ। ਟਰੇਲਰ 'ਚ ਕੰਗਨਾ ਦੇ ਨਾਲ ਰਾਘਵ ਲਾਰੇਂਸ ਵੀ ਇੱਕ ਦਮਦਾਰ ਕਿਰਦਾਰ 'ਚ ਨਜ਼ਰ ਆ ਰਹੇ ਹਨ। ਟਰੇਲਰ ਦੀ ਸ਼ੁਰੂਆਤ ਇੱਕ ਖੁਸ਼ਹਾਲ ਪਰਿਵਾਰ ਨਾਲ ਹੁੰਦੀ ਹੈ, ਜੋ ਮਹਿਲ 'ਚ ਰਹਿਣ ਲਈ ਆਉਂਦਾ ਹੈ। ਫਿਰ ਉੱਥੇ ਉਸ ਦਾ ਸਾਹਮਣਾ ਚੰਦਰਮੁਖੀ ਦੀ ਆਤਮਾ ਨਾਲ ਹੁੰਦਾ ਹੈ। ਫ਼ਿਲਮ ਦੀ ਪੂਰੀ ਕਹਾਣੀ ਫਿਰ ਤੋਂ ਚੰਦਰਮੁਖੀ ਦੇ ਆਲੇ-ਦੁਆਲੇ ਘੁੰਮਦੀ ਹੈ। 'ਚੰਦਰਮੁਖੀ' ਬਣੀ ਕੰਗਨਾ ਰਣੌਤ ਬੰਗਾਲੀ ਲੁੱਕ ‘ਚ ਨਜ਼ਰ ਆਈ, ਜਿਸ ਦੇ ਵਾਲ ਘੁੰਗਰਾਲੇ ਹਨ ਅਤੇ ਉਸ ਨੇ ਮੱਥੇ ‘ਤੇ ਟਿੱਕਾ ਅਤੇ ਗਲੇ ‘ਚ ਰਾਣੀ ਹਾਰ ਪਾਇਆ ਹੋਇਆ ਹੈ। ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋਏ ਹਨ ਅਤੇ ਉਨ੍ਹਾਂ ਦੀ ਖੂਬ ਤਾਰੀਫ਼ ਵੀ ਕਰ ਰਹੇ ਹਨ। 

ਦੱਸਣਯੋਗ ਹੈ ਕਿ ਕੰਗਨਾ ਰਣੌਤ ਅਤੇ ਰਾਘਵ ਲਾਰੇਂਸ ਦੀ ਫ਼ਿਲਮ ‘ਚੰਦਰਮੁਖੀ 2’ 15 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਹਾਰਰ-ਕਾਮੇਡੀ ਫ਼ਿਲਮ ‘ਚੰਦਰਮੁਖੀ’ ਦਾ ਦੂਜਾ ਭਾਗ ਹੈ। ਇਸ ਦੇ ਪਹਿਲੇ ਭਾਗ 'ਚ ਦੱਖਣ ਦੇ ਭਗਵਾਨ ਵਜੋਂ ਜਾਣੇ ਜਾਂਦੇ ਅਭਿਨੇਤਾ ਰਜਨੀਕਾਂਤ ਅਤੇ ਸ਼ਾਨਦਾਰ ਅਦਾਕਾਰਾ ਜੋਤਿਕਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਘਵ ਅਤੇ ਕੰਗਨਾ ਉਨ੍ਹਾਂ ਸੁਪਰਸਟਾਰਾਂ ਦਾ ਮੁਕਾਬਲਾ ਕਰ ਪਾਉਂਦੇ ਹਨ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News