25 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸ਼ਾਹਰੁਖ ਖ਼ਾਨ ਤੇ ਨਇਨਤਾਰਾ ਦਾ ਗੀਤ ‘ਚੱਲਿਆ’

Tuesday, Aug 15, 2023 - 11:39 AM (IST)

25 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸ਼ਾਹਰੁਖ ਖ਼ਾਨ ਤੇ ਨਇਨਤਾਰਾ ਦਾ ਗੀਤ ‘ਚੱਲਿਆ’

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦੇ ‘ਜ਼ਿੰਦਾ ਬੰਦਾ’ ਤੋਂ ਬਾਅਦ ਦੂਜਾ ਗੀਤ ‘ਚੱਲਿਆ’ ਵੀ ਰਿਲੀਜ਼ ਹੋ ਗਿਆ ਹੈ, ਜੋ ਕਿ ਇਕ ਰੋਮਾਂਟਿਕ ਗੀਤ ਹੈ। ਸੰਗੀਤਕਾਰ ਅਨਿਰੁਧ ਵਲੋਂ ਰਚੇ ਗਏ ਗੀਤ ‘ਚੱਲਿਆ’ ’ਚ ਅਰਿਜੀਤ ਸਿੰਘ ਤੇ ਸ਼ਿਲਪਾ ਰਾਓ ਦੀ ਰੂਹ ਭਰੀ ਆਵਾਜ਼ ਹੈ, ਜਦਕਿ ਇਹ ਗੀਤ ਸ਼ਾਹਰੁਖ ਖ਼ਾਨ ਤੇ ਅਰਿਜੀਤ ਸਿੰਘ ਦੇ ਟਾਈਮਲੈੱਸ ਜਾਦੂ ਨੂੰ ਵਾਪਸ ਲਿਆਉਂਦਾ ਹੈ, ਜਿਸ ਨੇ ਸਭ ਤੋਂ ਰੋਮਾਂਟਿਕ ਤੇ ਰੂਹਾਨੀ ਗੀਤ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਗੀਤ ਨੂੰ ਯੂਟਿਊਬ ’ਤੇ ਹੁਣ ਤਕ 25 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਟੀ-ਸੀਰੀਜ਼ ਦੇ ਚੈਨਲ ਹੇਠ ਰਿਲੀਜ਼ ਹੋਇਆ ਹੈ। ਗੀਤ ’ਚ ਸ਼ਾਹਰੁਖ ਖ਼ਾਨ ਤੇ ਨਇਨਤਾਰਾ ਪਹਿਲੀ ਵਾਰ ਜੋੜੀ ਦੇ ਰੂਪ ’ਚ ਨਜ਼ਰ ਆ ਰਹੇ ਹਨ। ਇਕ ਤਾਜ਼ੀ ਤੇ ਚਮਕਦਾਰ ਕੈਮਿਸਟਰੀ ਦੇ ਨਾਲ ਸਕ੍ਰੀਨ ’ਤੇ ਜਾਨ ਪਾ ਦਿੰਦੇ ਹਨ, ਜਦਕਿ ਇਸ ਗੀਤ ਨੂੰ ਪ੍ਰਤਿਭਾਸ਼ਾਲੀ ਫਰਾਹ ਖ਼ਾਨ ਨੇ ਆਪਣੇ ਸਿਗਨੇਚਰ ਸਟਾਈਲ ’ਚ ਕੋਰੀਓਗ੍ਰਾਫ ਕੀਤਾ ਹੈ, ਜਿਸ ਨੇ ਗੀਤ ਨੂੰ ਹੋਰ ਵੀ ਰੋਚਕ ਬਣਾ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਬਹੁਤ ਮਸ਼ਹੂਰ ਗੀਤਕਾਰ ਕੁਮਾਰ ਵਲੋਂ ਲਿਖਿਆ ਗਿਆ ਹੈ, ਜਿਸ ਕੋਲ ਨਵੀਨਤਮ ਹਿੱਟ ਗੀਤਾਂ ਦੀ ਇਕ ਪੂਰੀ ਲੜੀ ਹੈ। ‘ਜਵਾਨ’ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ, ਐਟਲੀ ਵਲੋਂ ਨਿਰਦੇਸ਼ਿਤ, ਗੌਰੀ ਖ਼ਾਨ ਵਲੋਂ ਨਿਰਮਿਤ ਤੇ ਗੌਰਵ ਵਰਮਾ ਵਲੋਂ ਸਹਿ-ਨਿਰਮਿਤ ਹੈ।

ਇਹ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 7 ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News