‘ਚਾਚੇ ਤਾਏ ਰਿਟਰਨ’ ਗੀਤ ਨਾਲ ਮੁੜ ਸੁਰਖ਼ੀਆਂ ’ਚ ਹੈਪੀ ਬੋਪਾਰਾਏ (ਵੀਡੀਓ)

Thursday, Jan 27, 2022 - 04:13 PM (IST)

‘ਚਾਚੇ ਤਾਏ ਰਿਟਰਨ’ ਗੀਤ ਨਾਲ ਮੁੜ ਸੁਰਖ਼ੀਆਂ ’ਚ ਹੈਪੀ ਬੋਪਾਰਾਏ (ਵੀਡੀਓ)

ਚੰਡੀਗੜ੍ਹ (ਬਿਊਰੋ)– ਮਿੱਠੀ ਆਵਾਜ਼ ਤੇ ਚੰਗੇ ਗੀਤਾਂ ਨੂੰ ਗਾਉਣ ਵਾਲੇ ਗਾਇਕ ਹੈਪੀ ਬੋਪਾਰਾਏ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਹੈਪੀ ਬੋਪਾਰਾਏ ਦੇ ਨਵੇਂ ਰਿਲੀਜ਼ ਹੋਏ ਗੀਤ ਦਾ ਨਾਂ ‘ਚਾਚੇ ਤਾਏ ਰਿਟਰਨ’ ਹੈ।

ਇਹ ਖ਼ਬਰ ਵੀ ਪੜ੍ਹੋ : ਲਹਿੰਗੇ ’ਚ ਸੋਨਮ ਬਾਜਵਾ ਨੇ ਕਰਵਾਇਆ ਫੋਟੋਸ਼ੂਟ, ਅਦਾਵਾਂ ’ਤੇ ਤੁਸੀਂ ਵੀ ਹਾਰ ਜਾਓਗੇ ਦਿਲ

ਇਸ ਗੀਤ ’ਚ ਚਾਚੇ-ਤਾਏ ਦੀ ਨੋਕ-ਝੋਕ ਤੇ ਮੇਲ ਦਿਖਾਇਆ ਗਿਆ ਹੈ। ਗੀਤ ’ਚ ਦੱਸਿਆ ਗਿਆ ਹੈ ਕਿ ਕਿਵੇਂ ਵੱਖ ਹੁੰਦਿਆਂ ਵੀ ਹਰ ਮੁਸ਼ਕਿਲ ਵੇਲੇ ਚਾਚੇ-ਤਾਏ ਇਕੱਠੇ ਹੁੰਦੇ ਹਨ।

ਗੀਤ ਨੂੰ ਕਾਬਲ ਸਰੂਪਵਾਲੀ ਨੇ ਲਿਖਿਆ ਹੈ। ਇਸ ਨੂੰ ਜੱਸੀ ਐਕਸ ਨੇ ਸੰਗੀਤ ਦਿੱਤਾ ਹੈ। ਵੀਡੀਓ ਰੈੱਡਨੌਟ ਆਰਟਸ ਵਲੋਂ ਬਣਾਈ ਗਈ ਹੈ। ਇਸ ਨੂੰ ਕਮਰ ਬਲ ਤੇ ਸੰਨੀ ਮਿਨਹਾਸ ਨੇ ਪ੍ਰੋਡਿਊਸ ਕੀਤਾ ਹੈ। ਡੀ ਸ਼ਾਰਪ ਸਟੂਡੀਓ ਦੇ ਯੂਟਿਊਬ ਚੈਨਲ ’ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਹੁਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ‘ਚਾਚੇ ਤਾਏ ਰਿਟਰਨ’ ਗੀਤ ਸਾਲ 2019 ’ਚ ਆਏ ‘ਚਾਚੇ ਤਾਏ’ ਗੀਤ ਦਾ ਹੀ ਅਗਲਾ ਵਰਜ਼ਨ ਹੈ। ‘ਚਾਚੇ ਤਾਏ’ ਗੀਤ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਯੂਟਿਊਬ ’ਤੇ ਇਸ ਗੀਤ ਨੂੰ 4.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਟੀ-ਸੀਰੀਜ਼ ਆਪਣਾ ਪੰਜਾਬ ’ਤੇ ਰਿਲੀਜ਼ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News