ਅਦਾਕਾਰਾ ਮਾਧੁਰੀ ਦੀਕਸ਼ਿਤ ਸਮੇਤ ਇਨ੍ਹਾਂ ਮਸ਼ਹੂਰ ਸਿਤਾਰਿਆਂ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ (ਤਸਵੀਰਾਂ)

Tuesday, Apr 27, 2021 - 11:31 AM (IST)

ਅਦਾਕਾਰਾ ਮਾਧੁਰੀ ਦੀਕਸ਼ਿਤ ਸਮੇਤ ਇਨ੍ਹਾਂ ਮਸ਼ਹੂਰ ਸਿਤਾਰਿਆਂ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ (ਤਸਵੀਰਾਂ)

ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ’ਚ ਸਰਕਾਰਾਂ ਕੋਰੋਨਾ ਦੇ ਵੱਧਦੇ ਖਤਰੇ ’ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕ ਰਹੀਆਂ ਹਨ। 1 ਮਈ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ ਕੋਰੋਨਾ ਟੀਕੇ ਦਾ ਲਾਭ ਲੈ ਸਕਣਗੇ। ਸਰਕਾਰ ਦੇ ਇਸ ਕਦਮ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ ਤਾਂ ਬਾਲੀਵੁੱਡ ਸਿਤਾਰੇ ਵੀ ਪ੍ਰਸ਼ੰਸਕਾਂ ਨੂੰ ਜਲਦ ਤੋਂ ਜਲਦ ਟੀਕਾ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ। ਹਾਲ ਹੀ ’ਚ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਵੀ ਕੋਰੋਨਾ ਵੈਕਸੀਨ ਲਗਵਾਈ ਹੈ। 


ਮਾਧੁਰੀ ਦੀਕਸ਼ਿਤ ਨੇ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈ ਲਈ ਹੈ। ਮਾਧੁਰੀ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਵੀ ਲੈ ਲਈ ਹੈ। ਇਸ ਦੇ ਨਾਲ ਉਨ੍ਹਾਂ ਨੇ ਸਾਰਿਆਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਦੀ ਵੀ ਅਪੀਲ ਕੀਤੀ ਹੈ। ਮਾਧੁਰੀ ਨੇ ਲਿਖਿਆ ਕਿ ‘ਮੈਂ ਸਾਰਿਆਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਦੀ ਅਪੀਲ ਕਰਦੀ ਹਾਂ। ਤਸਵੀਰ ’ਚ ਮਾਧੁਰੀ ਬਲੈਕ ਕੁੜਤੀ, ਕ੍ਰੀਮ ਦੁਪੱਟੇ ਅਤੇ ਫੇਸ ਮਾਸਕ ਪਹਿਨੇ ਹੋਏ ਨਜ਼ਰ ਆ ਰਹੀ ਹੈ। 

PunjabKesari
ਉੱਧਰ ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਨੇ ਵੀ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈ ਲਈ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ’ਚ ਸੈਫ ਅਲੀ ਖ਼ਾਨ ਗ੍ਰੇਅ ਟੀ-ਸ਼ਰਟ ਅਤੇ ਬਲਿਊ ਜੀਨਸ ’ਚ ਵੈਕਸੀਨੇਸ਼ਨ ਸੈਂਟਰ ਦੇ ਬਾਹਰ ਸਪਾਟ ਕੀਤੇ ਗਏ ਸਨ। 


ਅਦਾਕਾਰ ਬੋਮਨ ਇਰਾਨੀ ਨੇ ਵੀ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈ ਲਈ ਹੈ। ਬੋਮਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਬੋਮਨ ਨੇ ਆਪਣੇ ਫੋਲੋਅਰਜ਼ ਨੂੰ ਵੈਕਸੀਨ ਦੇ ਵੀ ਫ਼ਾਇਦੇ ਦੱਸੇ ਹਨ। 

PunjabKesari
ਬਾਲੀਵੁੱਡ ਸਿਤਾਰਿਆਂ ਦੇ ਵੈਕਸੀਨੇਸ਼ਨ ਕੈਂਪੇਨ ’ਚ ਹਿੱਸਾ ਲੈਣ ਨਾਲ ਪ੍ਰਸ਼ੰਸਕ ਵੀ ਉਤਸ਼ਾਹਿਤ ਹੋ ਗਏ ਹਨ। ਕਈ ਲੋਕਾਂ ਨੇ ਸਿਤਾਰਿਆਂ ਦੀ ਪੋਸਟ ’ਤੇ ਜਲਦ ਤੋਂ ਜਲਦ ਟੀਕਾ ਲਗਵਾਉਣ ਲਈ ਹਾਂ ਕਰ ਦਿੱਤੀ ਹੈ। ਹੁਣ ਸਰਕਾਰ 1 ਮਈ ਤੋਂ ਵੈਕਸੀਨ ਨੂੰ ਲੈ ਕੇ ਨਵੀਂ ਮੁਹਿੰਮ ਸ਼ੁਰੂ ਕਰ ਰਹੀ ਹੈ। ਦਿੱਲੀ ’ਚ ਸਾਰੇ ਨੌਜਵਾਨਾਂ ਨੂੰ ਮੁਫ਼ਤ ’ਚ ਟੀਕਾ ਲਗਾਇਆ ਜਾਵੇਗਾ।


author

Aarti dhillon

Content Editor

Related News