ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

Tuesday, May 16, 2023 - 10:38 AM (IST)

ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਨਵੀਂ ਦਿੱਲੀ (ਬਿਊਰੋ) - ਸੀ. ਬੀ. ਆਈ. ਨੇ ਆਰੀਅਨ ਖ਼ਾਨ ਡਰੱਗ ਜ਼ਬਤੀ ਮਾਮਲੇ ’ਚ ਮੁੰਬਈ ਜ਼ੋਨ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਾਬਕਾ ਮੁਖੀ ਸਮੀਰ ਵਾਨਖੇੜੇ ਖ਼ਿਲਾਫ਼ ਦਰਜ ਆਪਣੀ ਐੱਫ. ਆਈ. ਆਰ. ’ਚ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੀਆਂ ਵਿਦੇਸ਼ ਯਾਤਰਾਵਾਂ ਅਤੇ ਮਹਿੰਗੀਆਂ ਘੜੀਆਂ ਖਰੀਦਣ ਬਾਰੇ ਜਾਣਕਾਰੀ ਲੁਕਾਈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਸੀ. ਬੀ. ਆਈ. ਨੇ ਵਾਨਖੇੜੇ ਦਾ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਹੈ ਅਤੇ ਡਾਟਾ ਹਾਸਲ ਕਰਨ ਲਈ ਉਸ ਨੂੰ ਫਾਰੈਂਸਿਕ ਲੈਬ ਭੇਜਿਆ ਗਿਆ ਹੈ। ਇਸ ਦੇ ਲਈ ਵਿਸ਼ੇਸ਼ ਰੂਪ ’ਚ ਮਾਹਿਰਾਂ ਦੀ ਇਕ ਟੀਮ ਬਣਾਈ ਗਈ ਹੈ। ਐੱਫ. ਆਈ. ਆਰ. ’ਚ ਸੀ. ਬੀ. ਆਈ. ਨੇ ਹੈਰਾਨ ਕਰਨ ਵਾਲੇ ਦੋਸ਼ ਲਾਏ ਹਨ। ਸੀ. ਬੀ. ਆਈ. ਸੂਤਰ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਕਿਹਾ, ''ਸਮੀਰ ਵਾਨਖੇੜੇ ’ਤੇ ਇਸ ਜਾਣਕਾਰੀ ਦਾ ਖੁਲਾਸਾ ਕੀਤੇ ਬਿਨਾਂ ਮਹਿੰਗੀਆਂ ਘੜੀਆਂ ਦੀ ਖਰੀਦ-ਵਿਕਰੀ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉਨ੍ਹਾਂ ਨੇ ਕਥਿਤ ਤੌਰ ’ਤੇ ਆਪਣੀਆਂ ਵਿਦੇਸ਼ ਯਾਤਰਾਵਾਂ ਦੌਰਾਨ ਆਪਣੇ ਖਰਚੇ ਦਾ ਵੇਰਵਾ ਵੀ ਲੁਕਾਇਆ ਹੈ।''

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਟੀਮ ਨੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਦਿੱਤੀ ਸਲਾਹ, ਏ. ਆਈ. ਗੀਤਾਂ ਨੂੰ ਲੈ ਕੇ ਆਖੀ ਇਹ ਗੱਲ

ਸੀ. ਬੀ. ਆਈ. ਨੇ ਕਿਹਾ ਹੈ ਕਿ ਕਰੂਜ਼ ’ਤੇ ਫੜੇ ਗਏ ਕੁਝ ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ ਆਰੀਅਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਐੱਨ. ਸੀ. ਬੀ. ਅਧਿਕਾਰੀ ਦੇ ਰੂਪ ’ਚ ਪੇਸ਼ ਹੋਏ ਕੇ. ਪੀ. ਗੋਸਵਾਮੀ ਆਰਿਅਨ ਖਾਨ ਦੀ ਗ੍ਰਿਫਤਾਰੀ ਲਈ ਜ਼ਿੰਮੇਵਾਰ ਸਨ। ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਸੀ ਕਿ ਉਹ ਐੱਨ. ਸੀ. ਬੀ. ਦੇ ਅਧਿਕਾਰੀ ਲੱਗ ਰਹੇ ਸਨ। ਬਾਅਦ ’ਚ ਮਾਮਲੇ ਨੂੰ ਰਫਾ-ਦਫਾ ਕਰਨ ਲਈ 25 ਕਰੋਡ਼ ਰੁਪਏ ਦੀ ਮੰਗ ਕੀਤੀ ਗਈ ਪਰ ਅੰਤ ’ਚ ਸੌਦਾ 8 ਕਰੋੜ ਰੁਪਏ ’ਚ ਤੈਅ ਹੋਇਆ। ਸ਼ੁਰੂਆਤ ’ਚ 50 ਲੱਖ ਰੁਪਏ ਲਏ ਗਏ ਪਰ ਬਾਅਦ ’ਚ ਮਾਮਲਾ ਅਟਕ ਜਾਣ ਕਾਰਨ ਕੁਝ ਪੈਸੇ ਮੋੜ ਦਿੱਤੇ ਗਏ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News