‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ

Thursday, Jul 06, 2023 - 12:12 PM (IST)

‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਨੇ ਇਤਿਹਾਸ ਰਚ ਦਿੱਤਾ ਹੈ। ਇਸ ਫ਼ਿਲਮ ਨੇ ਸਿਰਫ 6 ਦਿਨਾਂ ਅੰਦਰ 58.60 ਕਰੋੜ ਰੁਪਏ ਦੀ ਕਮਾਈ ਕਰਦਿਆਂ ਬਾਕਸ ਆਫਿਸ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਦਾ ਖ਼ਿਤਾਬ ਹਾਸਲ ਕਰ ਲਿਆ ਹੈ।

ਦੱਸ ਦੇਈਏ ਇਸ ਤੋਂ ਪਹਿਲਾਂ ਸਾਲ 2018 ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 2’ ਦੇ ਨਾਂ ਇਹ ਖ਼ਿਤਾਬ ਦਰਜ ਸੀ, ਜਿਸ ਦੀ ਕੁਲ ਕਮਾਈ 57.67 ਕਰੋੜ ਰੁਪਏ ਸੀ।

ਇਹ ਖ਼ਬਰ ਵੀ ਪੜ੍ਹੋ : 48 ਦੀ ਉਮਰ 'ਚ ਡਿਪ੍ਰੈਸ਼ਨ ਕਾਰਨ ਇਸ ਪ੍ਰਸਿੱਧ ਗਾਇਕਾ ਨੇ ਕੀਤੀ ਖੁਦਕੁਸ਼ੀ

ਹੁਣ ਆਪਣੀ ਫਰੈਂਚਾਇਜ਼ੀ ਦੀ ਪਿਛਲੀ ਫ਼ਿਲਮ ਦਾ ਰਿਕਾਰਡ ਤੋੜਦਿਆਂ ‘ਕੈਰੀ ਆਨ ਜੱਟਾ 3’ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਜੇਕਰ ਇਸੇ ਤਰ੍ਹਾਂ ਫ਼ਿਲਮ ਦੀ ਕਮਾਈ ਚੱਲਦੀ ਰਹੀ ਤਾਂ ਕੁਝ ਹੀ ਦਿਨਾਂ ਅੰਦਰ ਇਹ ਫ਼ਿਲਮ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ।

PunjabKesari

ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News