ਦੋ ਦਿਨਾਂ ’ਚ ‘ਕੈਰੀ ਆਨ ਜੱਟਾ 3’ ਨੇ ਗੱਡੇ ਕਮਾਈ ਦੇ ਝੰਡੇ, ਸ਼ੋਅ ਚੱਲ ਰਹੇ ਹਾਊਸਫੁੱਲ

Sunday, Jul 02, 2023 - 10:36 AM (IST)

ਦੋ ਦਿਨਾਂ ’ਚ ‘ਕੈਰੀ ਆਨ ਜੱਟਾ 3’ ਨੇ ਗੱਡੇ ਕਮਾਈ ਦੇ ਝੰਡੇ, ਸ਼ੋਅ ਚੱਲ ਰਹੇ ਹਾਊਸਫੁੱਲ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦੁਨੀਆ ਭਰ ’ਚ ਕਮਾਈ ਦੇ ਝੰਡੇ ਗੱਡ ਰਹੀ ਹੈ। ਫ਼ਿਲਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਦਾ ਨਤੀਜਾ ਇਹ ਹੈ ਕਿ ਫ਼ਿਲਮ ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਅੱਜ ਯਾਨੀ ਐਤਵਾਰ ਦੇ ਦਿਨ ਆਨਲਾਈਨ ਟਿਕਟਾਂ ਮਿਲਣੀਆਂ ਵੀ ਮੁਸ਼ਕਿਲ ਹੋ ਰਹੀਆਂ ਹਨ।

ਦੱਸ ਦੇਈਏ ਕਿ ਫ਼ਿਲਮ ਦੀ ਕਮਾਈ ’ਚ ਦੂਜੇ ਦਿਨ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਫ਼ਿਲਮ ਨੇ ਜਿਥੇ ਪਹਿਲੇ ਦਿਨ 10.12 ਕਰੋੜ ਰੁਪਏ ਕਮਾਏ ਸਨ, ਉਥੇ ਦੂਜੇ ਦਿਨ ਫ਼ਿਲਮ ਨੇ 10.72 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ 20.84 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਕਮਾਈ ਦਾ ਇਹ ਅੰਕੜਾ ਵੀਰਵਾਰ ਤੇ ਸ਼ੁੱਕਰਵਾਰ ਦੀ ਕਲੈਕਸ਼ਨ ਦਾ ਹੈ। ਸ਼ਨੀਵਾਰ ਤੇ ਐਤਵਾਰ ਨੂੰ ਫ਼ਿਲਮ ਦੀ ਕਮਾਈ ’ਚ ਭਾਰੀ ਵਾਧਾ ਮਿਲਣ ਦੀ ਉਮੀਦ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਆਪਣੇ ਪਹਿਲੇ 4 ਦਿਨਾਂ ਅੰਦਰ ਲਗਭਗ 50 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ।

ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ।

PunjabKesari

ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।

ਨੋਟ– ਤੁਹਾਨੂੰ ‘ਕੈਰੀ ਆਨ ਜੱਟਾ 3’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News