‘ਕੇਪ ਆਫ਼ ਗੁੱਡ ਫਿਲਮਜ਼’ ਚੁਪਚਾਪ ਉਚਾਈ ਦੇ ਸਿਖਰ ’ਤੇ ਚੜ੍ਹ ਰਹੀ ਹੈ!
Tuesday, Jan 04, 2022 - 12:17 PM (IST)
ਮੁੰਬਈ (ਬਿਊਰੋ)– ਛੇ ਸਾਲਾਂ ’ਚ ਅਕਸ਼ੇ ਕੁਮਾਰ ਤੇ ਰਾਣਾ ਰਾਕੇਸ਼ ਬਾਲੀ ਦੀ ‘ਕੇਪ ਆਫ ਗੁੱਡ ਫਿਲਮਜ਼’ ਕੰਪਨੀ ਅਜਿਹੀਆਂ ਸੁਪਰਹਿੱਟ ਫ਼ਿਲਮਾਂ ਬਣਾਉਣ ’ਚ ਯੋਗਦਾਨ ਦੇ ਰਹੀ ਹੈ, ਜੋ ਅਰਥਪੂਰਨ ਦੇ ਨਾਲ ਉਦਯੋਗਿਕ ਵੀ ਹਨ। 2009 ’ਚ ਸਥਾਪਿਤ ਬੁਟੀਕ ਕੰਟੈਂਟ ਹਾਊਸ ਨੇ ਅਜਿਹੀਆਂ ਫ਼ਿਲਮਾਂ ਬਣਾਉਣ ਲਈ ਕੰਮ ਸ਼ੁਰੂ ਕੀਤਾ, ਜੋ ਅਰਥਪੂਰਨ ਹਨ, ਫਿਰ ਵੀ ਕਮਰਸ਼ੀਅਲ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਨਕੁਲ-ਜਾਨਕੀ ਦਾ 11 ਮਹੀਨਿਆਂ ਦਾ ਪੁੱਤਰ ਕੋਰੋਨਾ ਪਾਜ਼ੇਟਿਵ
ਕੰਪਨੀ ਦੇ ਪਾਰਟਨਰ ਰਾਣਾ ਰਾਕੇਸ਼ ਬਾਲੀ ਕਹਿੰਦੇ ਹਨ, ‘‘ਹਰ ਕਹਾਣੀ ਨੂੰ ਸਿਨੇਮੇ ਰਾਹੀਂ ਦੱਸਿਆ ਜਾ ਸਕਦਾ ਹੈ, ਬਸ਼ਰਤੇ ਇਹ ਤੁਸੀਂ ਜਿਨ੍ਹਾਂ ਦਰਸ਼ਕਾਂ ਲਈ ਬਣਾ ਰਹੇ ਹੋ, ਉਨ੍ਹਾਂ ਨੂੰ ਧਿਆਨ ’ਚ ਰੱਖਦਿਆਂ ਸੰਵੇਦਨਸ਼ੀਲ ਸੁਭਾਅ ਕਰੋ। ਕੋਈ ਵੀ ਥੀਏਟਰ ’ਚ ਮਿਹਨਤ ਦੀ ਕਮਾਈ ਦੇ ਕੇ ਸਬਕ ਸਿੱਖਣ ਲਈ ਨਹੀਂ ਆਉਂਦਾ, ਤੁਸੀਂ ਗੰਭੀਰ ਕਹਿਣਾ ਚਾਹੁੰਦੇ ਹੋ ਤਾਂ ਉਸ ਨੂੰ ਅਜਿਹਾ ਕਹੋ, ਜਿਸ ਦੇ ਨਾਲ ਦਰਸ਼ਕ ਮੁਸਕੁਰਾਉਂਦੇ ਹੋਏ ਵੀ ਮੁੱਦਾ ਸਮਝ ਲੈਣ ਤੇ ਇਹੀ ‘ਕੇਪ ਆਫ ਗੁੱਡ ਫਿਲਮਜ਼’ ਦਾ ਮੰਤਰ ਹੈ।’’
ਇਹ ਖ਼ਬਰ ਵੀ ਪੜ੍ਹੋ : ‘ਨਵੇਂ ਸਫ਼ਰ ਦੀ ਸ਼ੁਰੂਆਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ’
ਛੇ ਸਾਲਾਂ ’ਚ ‘ਏਅਰਲਿਫਟ’ (2016), ‘ਟਾਇਲੇਟ : ਏਕ ਪ੍ਰੇਮ ਕਥਾ’ (2017) ਤੇ ‘ਮਿਸ਼ਨ ਮੰਗਲ’ (2019) ਤੋਂ ਲੈ ਕੇ ਰਾਸ਼ਟਰੀ ਇਨਾਮ ਜੇਤੂ ਫ਼ਿਲਮਾਂ ਜਿਵੇਂ ‘ਰੁਸਤਮ’ (2016), ‘ਪੈਡਮੈਨ’ (2018), ‘ਚੁੰਬਕ’ (2017), ਕਮਰਸ਼ੀਅਲ ਗਰਾਸਰਸ ਫ਼ਿਲਮਾਂ ‘ਕੇਸਰੀ’, ‘ਗੁੱਡ ਨਿਊਜ਼’ (ਦੋਵੇਂ 2019) ਤੇ 2021 ਦੀ ਸਭ ਤੋਂ ਵੱਡੀ ਹਿੱਟ ‘ਸੂਰਿਆਵੰਸ਼ੀ’ ਸਭ ‘ਕੇਪ ਆਫ ਗੁੱਡ ਫਿਲਮਜ਼’ ਤਹਿਤ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।